ਭੀਖੀ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਕਸਬਾ ਭੀਖੀ ਦੇ ਬੱਸ ਸਟੈਂਡ ਨੇੜੇ ਗੁਰਦੁਆਰਾ ਰੋਡ ਤੋਂ ਆ ਰਹੇ ਟਰੱਕ ਨੂੰ ਅਚਾਨਕ ਅੱੱਗ ਲੱਗ
ਗਈ।ਇਹ ਅੱਗ ਗੁਰਦੁਆਰਾ ਰੋਡ ਉਪਰ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਜੋ ਕੇ ਬਹੁਤ ਜਿਆਦਾ ਨੀਵੀਆਂ ਹਨ, ਤੋਨਨ ਹੋਈ ਸਪਾਰਿਕਿੰਗ ਦੇ ਕਾਰਨ ਲੱਗੀ।
ਪ੍ਰਪਾਤ ਜਾਣਕਾਰੀ ਅਨੁਸਾਰ ਰੂ ਦਾ ਇੱਕ ਟਰੱਕ ਰੂੰ ਦਾ ਭਰ ਕੇ ਸ਼ਹਿਰ ਤੋਂ ਬਾਹਰ ਜਾ ਰਿਹਾ ਸੀ ਕਿ ਗੁਰਦੁਆਰਾ ਰੋਡ ਤੇ ਬਿਜਲੀ ਦੀਆਂ ਤਾਰਾਂ ਨਵੀਆਂ ਹੋਣ ਕਾਰਨ ਗੱਡੀ ਨਾਲ ਜਾ ਟਕਰਾਇਆ।ਜਿਸ ਨਾਲ ਤਾਰਾਂ ਵਿਚ ਸਪਾਰਕ ਹੋਣ ਕਾਰਨ ਗੱਡੀ ਵਿੱਚ ਪਏ ਰੂੰ ਨੂੰ ਅਚਾਨਕ ਅੱਗ ਲੱਗ ਗਈ।ਇਹ ਅੱਗ ਬਹੁਤ ਜਿਆਦਾ ਤੇਜ਼ੀ ਨਾਲ ਫੈਲ ਗਈ।ਅੱਗ ਬੁਝਾਉਣ ਲਈ ਨੇੜਲੇ ਦੁਕਾਨਦਾਰਾਂ ਨੇ ਜਲਦੀ ਨਾਲ ਅੱਗ ਉਪਰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਮਾਨਸਾ ਤੇ ਬਾਬਾ ਗੁਦੜ ਸ਼ਾਹ ਵੈਲਫੇਅਰ ਕਮੇਟੀ ਭੀਖੀ ਦੀ ਗੱਡੀ ਨੇ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅੱਗ ਕਾਬੂ ਹੇਠ ਆਈ।
ਨੇੜਲੇ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ।ਤਾਰਾਂ ਨਵੀਆਂ ਹੋਣ ਕਾਰਨ ਕੋਈ ਨਾ ਕੋਈ ਵਾਹਨ ਇਨ੍ਹਾਂ ਨਾਲ ਟਕਰਾਉਂਦਾ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮੇ ਨੂੰ ਇਹਨਾਂ ਤਾਰਾਂ ਨੂੰ ਉਪਰ ਚੁੱਕਣ ਲਈ ਬਹੁਤ ਵਾਰ ਕਹਿ ਚੁੱਕੇ ਹਨ, ਪ੍ਰੰਤੂ ਬਿਜਲੀ ਮਹਿਕਮੇ `ਤੇ ਕੋਈ ੳਸਰ ਨਹੀਂ ਨਹੀਂ ਰਿਹਾ।ਲੱਗਦਾ ਹੈ ਬਿਜਲੀ ਮਹਿਕਮਾ ਕਿਸੇ ਵੱਡੇ ਹਾਦਸੇ ਦੀ ਉਡੀਕ `ਚ ਹੈ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media