Thursday, April 30, 2026

ਸੁਨਾਮ ਨੇੜੇ ਭਗਵਾਨਪੁਰਾ ਦੇ ਦੋ ਸਾਲਾ ਮਾਸੂਮ ਨੂੰ ਬੋਰਵੈਲ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਖੱਡਾ ਪੁੱਟਣ ਵਾਲੀ ਬੌਕੀ ਨੇ ਰਾਹਤ ਕਾਰਜਾਂ ਨੂੰ ਘੰਟੇ ਰੋਕਿਆ
 ਲੌਂਗੋਵਾਲ, 9 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਦੇ ਨੇੜਲੇ ਪਿੰਡ ਭਗਵਾਨ ਪੂਰਾ ਵਿਖੇ 80 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਬੋਰਵੇਲ ਵਿੱਚ ਡਿੱਗੇ 2 PUNJ0906201901ਸਾਲਾ ਮਾਸੂਮ ਫਤਹਿਵੀਰ ਸਿੰਘ ਨੁੰ ਬਚਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਜੰਗੀ ਪੱਧਰ `ਤੇ ਦਿਨ ਰਾਤ ਲਗਾਤਾਰ ਚੱਲਦਾ ਰਿਹਾ।ਸ਼ੁਰੂ ਤੋਂ ਹੀ ਜੇ.ਸੀ.ਬੀ. ਮਸ਼ੀਨਾਂ, ਟਰੈਕਟਰਾਂ ਨਾਲ ਬਚਾਅ ਕਾਰਜਾਂ ਵਿਚ ਸਥਾਨਕ ਲੋਕਾਂ ਵਲੋਂ ਜਿਲਾ ਪ੍ਰਸ਼ਾਸ਼ਨ ਦੀ ਨਿਗਰਾਨੀ `ਚ ਦਿਨ ਰਾਤ ਰਾਹਤ ਕਾਰਜਾਂ ਵਿੱਚ ਜੁਟੇ ਹਨ।
                 ਰਾਹਤ ਕਾਰਜਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਘਣਸ਼ਿਆਮ ਥੌਰੀ ਅਤੇ ਐਸ.ਐਸ.ਪੀ ਸੰਦੀਪ ਗਰਗ ਵਲੋਂ ਕੀਤੀ ਜਾ ਰਹੀ ਸੀ।ਵੀਰਵਾਰ ਸ਼ਾਮ ਤੋਂ ਐਨ.ਡੀ.ਆਰ.ਐਫ ਦੀ ਟੀਮ ਵਲੋਂ ਬਚਾਅ ਕਾਰਜਾਂ ਵਿੱਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ ਅਤੇ ਰੱਸੀਆਂ ਨਾਲ ਪਾਈਪ ਵਿੱਚ ਪਾ ਕੇ ਬੱਚੇ ਦੇ ਹੱਥਾਂ ਨੂੰ ਬੰਨਿਆ ਤਾਂਂ ਜੋ ਬੱਚਾ ਹੋਰ ਨੀਚੇ ਨਾ ਜਾ ਸਕੇ ਅਤੇ ਲਗਾਤਾਰ ਸੀ.ਸੀ.ਟੀ.ਵੀ ਕੈਮਰੇ ਰਾਹੀਂ ਬੱਚੇ ਦੀ ਪਲ ਪਲ ਨਿਗਰਾਨੀ ਕੀਤੀ ਜਾ ਰਹੀ ਸੀ।ਫਿਰ ਸ਼ੁੁਕਰਵਾਰ ਦੁਪਹਿਰ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਇੱਕ ਅਜਿਹਾ ਯੰਤਰ ਤਿਆਰ ਕਰਵਾਇਆ ਗਿਆ।ਜਿਸ ਦਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਬੋਰਵੈਲ ਨੇੜੇ ਬਣਾਏ ਜਾ ਰਹੇ ਖੱਡੇ ਨੂੰ ਕੁੱਝ ਸਮੇਂ ਵਿੱਚ ਹੀ ਪੂਰਾ ਕਰ ਕੇ ਜਲਦੀ ਬੱਚੇ ਨੂੰ ਕੱਢ ਲਿਆ ਜਾਵੇਗਾ।ਇਹ ਯੰਤਰ ਲੋਹੇ ਦੀ ਇੱਕ ਵੱਡੀ ਬੌਕੀ ਬਣਾਈ ਗਈ, ਜਿਸ ਨੂੰ ਮਿਸਤਰੀਆਂ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਵਜਨ ਏਨਾ ਸੀ ਕਿ ਇਸ ਨੂੰ ਘੜੀਸਣ ਲਈ ਕਈ ਵਿਅਕਤੀਆਂ ਨੂੰ ਪੂਰਾ ਜੋਰ ਲਗਾਉਣਾ ਪੈ ਰਿਹਾ ਸੀ।ਇਸ ਬੌਕੀ ਨੂੰ ਜਦੋਂ ਬੋਰਿੰਗ ਮਸ਼ੀਨ ਰਾਹੀਂ ਖੱਡੇ ਵਿੱਚ ਲਿਜਾੁਣ ਲਈ ਬਹੁਤ ਸਮਾਂ ਲੱਗਦਾ ਸੀ ਅਤੇ ਕਾਫੀ ਦੇਰ ਬਾਅਦ ਬੋਕੀ ਜਦੋਂ ਖੱਡੇ ਵਿੱਚੋਂ ਬਾਹਰ ਆਉਂਦੀ ਸੀ ਤਾਂ ਉਹ ਖੱਡੇ ਵਿੱਚੋਂ ਖਾਲੀ ਹੀ ਵਾਪਸ ਆ ਜਾਂਦੀ।ਇਹ ਸਿਲਸਿਲਾ ਕਈ ਵਾਰ ਦੁਹਰਾਇਆ ਗਿਆ।ਫਿਰ ਇਹ ਬਾਹਰ ਕੱਢ ਕੇ ਵੈਲਡਿੰਗ ਵੀ ਕੀਤੀ ਗਈ ਅਤੇ ਫਿਰ ਇਸ ਨੂੰ ਜਦੋਂ ਖੱਡੇ ਵਿੱਚ ਪਾਇਆ ਤਾਂ ਵੀ ਕੋਈ ਗੱਲ ਨਾ ਬਣੀ ਅਤੇ ਜਿਸ ਨਾਲ ਰਾਹਤ ਕਾਰਜਾਂ `ਚ ਕਈ ਘੰਟੇ ਰੁਕਾਵਟ ਪਈ।
                  ਰਾਤ ਨੂੰ ਕੁੱਝ ਨੌਜਵਾਨਾਂ ਨੇ ਜੋਰਦਾਰ ਨਾਅਰੇਬਾਜੀ ਕਰਦਿਆਂ ਸਰਕਾਰੀ ਪਬ੍ਰੰਧਾਂ ਦਾ ਵਿਰੋਧ ਕੀਤਾ।ਇਸ ਤੋਂ ਬਾਅਦ ਜੋ ਡੇਰਾ ਪ੍ਰੇਮੀ ਵਰਦੀ ਵਿੱਚ ਸਨ ਉਹਨਾਂ ਨੇ ਖੱਡੇ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਜੋ ਕਿ ਰਾਤ ਦਿਨ ਗਰਮੀ ਵਿੱਚ  ਲਗਾਤਾਰ ਸਥਾਨਕ ਲੋਕਾਂ ਦੀ ਮੱਦਦ ਨਾਲ ਜਾਰੀ ਰਿਹਾ ।
                       ਇਸ ਮੋਕੇ ਐਨ.ਡੀ.ਆਰ.ਐਫ ਜਿਸ ਨੂੰ ਹਰ ਖੇਤਰ ਵਿੱਚ ਕੁਦਰਤੀ ਕਰੋਪੀ ਨਾਲ ਨਜਿੱਠਣ ਦੀ ਮੁਹਾਰਤ ਮੰਨੀ ਜਾਂਦੀ ਹੈ।ਇਸ ਮਿਸ਼ਨ ਵਿੱਚ ਇਨਾਂ ਨੌਜਵਾਨਾਂ ਦਾ ਕੋਈ ਖਾਸ ਰੋਲ ਨਾ ਰਿਹਾ ਅਤੇ ਜਿਆਦਾ ਜਵਾਨਾਂ ਨੇ ਬੈਠ ਕੇ ਟਾਈਮ ਪਾਸ ਕੀਤਾ ਅਤੇ ਲੋਕਾਂ ਨੇ ਆਪਣੇ ਪੱਧਰ `ਤੇ ਨਿਰਸਵਾਰਥ ਸੇਵਾ ਨਿਭਾਈ,   ਬੱਚੇ ਨੂੰ ਸਹੀ ਸਲਾਮਤ ਕੱਢਣ ਦੀਆਂ  ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ  ਇਸ ਵਕਤ ਵੀ ਜਾਰੀ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply