Friday, April 17, 2026

ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਲਈ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ

ਪੰਜਾਬ ਆਲਮੀ ਨਕਸ਼ੇ `ਤੇ ਜਲਦ ਬਣੇਗਾ ਮੈਡੀਕਲ ਟੂਰਿਜ਼ਮ ਦਾ ਕੇਂਦਰ – ਬਲਬੀਰ ਸਿੰਘ ਸਿੱਧੂ
ਚੰਡੀਗੜ, 22 ਜੂਨ (ਪੰਜਾਬ ਪੋਸਟ ਬਿਊਰੋ) – ਆਧੁਨਿਕ ਯੁੱਗ ਵਿੱਚ ਹਰ ਕੋਈ ਤਨਾਅ ਅਤੇ ਬੇਚੈਨੀ ਵਿੱਚ ਘਿਰਿਆ ਹੋਇਆ ਹੈ, ਇਨਾਂ Balbir Sidhuਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਦਾ ਸਭ ਤੋਂ ਸੁਖਾਲਾ ਰਸਤਾ ਯੋਗ ਹੈ।ਇੱਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ `ਤੇ ਰਿਸ਼ਟ-ਪੁਸ਼ਟ ਬਣਾਉਣ ਲਈ ਯੋਗ ਦੀ ਅਤਿ ਮਹੱਤਵਪੂਰਨ ਭੂਮਿਕਾ ਹੈ। ਯੋਗਾ ਨੂੰ ਰੋਜ਼ਮਰਾ ਦੀ ਆਦਤ ਬਣਾ ਕੇ ਸੂ ਕਰ ਰਹੀ ਹੈ। ਇਹ ਗੱਲ ਬਲਬੀਰ ਸਿੰਘ ਸਿੱਧੂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਇਥੇ ਹੋਟਲ ਮਾਉਂਟਵਿਊ ਸੈਕਟਰ-10 ਚੰਡੀਗੜ ਵਿਖੇ ਸਿਹਤ ਅਤੇ ਮੈਡੀਕਲ ਟੂਰਿਜ਼ਮ `ਤੇ ਕਰਵਾਈ ਗਈ ਕੌਮਾਂਤਰੀ ਯੋਗ ਦਿਵਸ ਕਾਨਫਰੰਸ ਦੇ ਉਦਘਾਟਨ ਤੋਂ ਬਾਅਦ ਕਹੀ।
               ਇਹ ਕਾਨਫਰੰਸ ਯੋਗ ਦਿਵਸ ਮੌਕੇ ਇਨਵੈਸਟ ਪੰਜਾਬ ਵਲੋਂ ਆਈ.ਸੀ.ਐਸ.ਆਈ (ਇੰਟਰਲਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ) ਦੇ ਸਹਿਯੋਗ ਨਾਲ ਕਰਵਾਈ ਗਈ।ਪੰਜਾਬ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣ ਲਈ ਉਸਾਰੂ ਮਹੌਲ ਸਿਰਜਣ ਸਬੰਧੀ ਵਿਚਾਰ ਚਰਚਾ ਲਈ ਇਸ ਕਾਨਫਰੰਸ ਵਿੱਚ ਯੂ.ਐਸ.ਏ, ਬ੍ਰਿਟੇਨ, ਥਾਈਲੈਂਡ, ਵੱਡੇ ਉਦਯੋਗਿਕ ਘਰਾਣਿਆਂ, ਕਾਰਪੋਰੇਟ, ਪੋਟੈਸ਼ਲ ਇਨਟੈਸਟਰਜ਼ ਅਤੇ ਵੈਲਨੈੱ ਇੰਡਸਟਰੀ ਦੇ ਨੀਤੀ ਘਾੜਿਆਂ ਨੇ ਭਾਗ ਲਿਆ।ਉਦਘਾਟਨੀ ਭਾਸ਼ਣ ਵਿਚ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਹਰੇਕ ਵਿਅਕਤੀ ਮਕੈਨੀਕਲ ਬਣਦਾ ਜਾ ਰਿਹਾ ਹੈ ਅਤੇ ਹਰ ਕੋਈ ਸਰੀਰਕ ਕਸਰਤ ਕਰਨ ਤੋਂ ਟਾਲਾ ਵੱਟਦਾ ਹੈ ਜੋ ਕਿ ਹਰੇਕ ਸਮੱਸਿਆ ਦੀ ਜੜ੍ਹ ਹੈ।ਉਨਾਂ ਕਿਹਾ ਕਿ ਜੋ ਵਿਅਕਤੀ ਕਿਸੇ ਤਰਾਂ ਦੀ ਕਸਰਤ ਜਾਂ ਯੋਗਾ ਕਰ ਰਿਹਾ ਹੈ।ਉਹ ਦੂਸਰਿਆਂ ਨਾਲੋਂ ਜ਼ਿਆਦਾ ਸਮਰੱਥ ਅਤੇ ਕੁਸ਼ਲ ਹੈ।ਉਨਾਂ ਸਰੋਤਿਆਂ ਨੂੰ ਪੁਰਾਣੇ ਦਿਨਾਂ ਬਾਰੇ ਯਾਦ ਕਰਵਾਇਆ।ਜਦੋਂ ਸਾਡੇ ਵੱਡੇ ਵਡੇਰੇ ਵੱਧ ਤੋਂ ਵੱਧ ਸਰੀਰਕ ਕੰਮ ਕਰਕੇ ਅਤੇ ਘਰੇਲੂ ਔਰਤਾਂ ਰੋਜ਼ਮਰਾ ਦਾ ਕੰਮ ਖੁਦ ਆਪਣੇ ਹੱਥੀਂ ਕਰਦਿਆਂ ਕਿਸ ਤਰਾਂ ਸਿਹਤਮੰਦ ਜੀਵਣ ਜਿਉਂਦੀਆਂ ਸਨ ਜਦਿ ਕਿ ਇਸ ਦੇ ਉਲਟ ਅੱਜਕਲ ਹਰ ਕੋਈ ਕੰਪਿਊਟਰ, ਲੈਪਟਾਪ, ਮੋਬਾਇਲ ਅਤੇ ਹੋਰ ਤਰਾਂ ਦੇ ਇਲੈਕਟ੍ਰਾਨਿਕ ਉਪਰਕਣਾਂ ਜਾਂ ਕੰਮ ਲਈ ਹੋਰਨਾਂ ਮਸ਼ੀਨਾਂ ਉੱਪਰ ਨਿਰਭਰ ਹਨ ਜਿਸ ਨਾਲ ਉਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ `ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।
ਉਨਾਂ ਐਲਾਨ ਕੀਤਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਯੋਗਾ ਨਾਲ ਸਬੰਧਤ ਖ਼ਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ `ਤੇ ਭਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨਾਂ ਅਸਾਮੀਆਂ `ਤੇ ਮਾਹਿਰਾਂ ਦੀ ਭਰਤੀ ਕਰਕੇ ਲੋਕਾਂ ਦੀ ਯੋਗ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ ਤੰਦਰੁਸਤੀ ਵੱਲ ਉਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਸਿਹਤ ਮੰਤਰੀ ਨੇ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਲਈ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਸਬੰਧੀ ਵੀ ਮੰਨਜ਼ੂਰੀ ਦਿੱਤੀ।
                    ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮੈਡੀਕਲ ਟੂਰਿਜ਼ਮ ਵੈੱਬ ਪੋਰਟਲ .  ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਹਾਈਬ੍ਰਿਡ ਐਪ ਐਮ.ਐਚ.ਟੀ. ਅਤੇ ਵੈੱਲਨੈੱਸ ਤੇ ਸਿਹਤ ਇੰਡਸਟਰੀ `ਤੇ ਕੇਂਦਰਿਤ ਉੱਤਰੀ ਭਾਰਤੀ ਦੇ ਈ-ਮੈਗਜ਼ੀਨ ਮਾਈਹੈਲਥ ਟਰਿਪ ਦਾ ਪਹਿਲਾ ਅਡੀਸ਼ਨ ਵੀ ਲਾਂਚ ਕੀਤਾ ਗਿਆ।
                  ਡੀ.ਕੇ ਤਿਵਾੜੀ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਦੀ ਪ੍ਰਧਾਨਗੀ ਹੇਠ ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਸੂਬੇ ਵਿੱਚ ਵੈਲਨੈਸ ਅਤੇ ਮੈਡੀਕਲ ਟੂਰਿਜ਼ਮ ਇੰਡਸਟੀ ਨੂੰ ਹੁਲਾਰਾ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ।ਤਿਵਾੜੀ ਨੇ ਕਿਹਾ ਕਿ ਭਾਵੇਂ ਪੰਜਾਬ ਨੇ ਵੈਲਨੈਸ ਅਤੇ ਟੂਰਿਜ਼ਮ ਇੰਡਸਟਰੀ ਦੇ ਖੇਤਰ ਵਿੱਚ ਪਿਛਲੇ 10 ਸਾਲਾਂ ਅੰਦਰ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ, ਪਰ ਪੰਜਾਬ ਦੀ ਮੈਡੀਕਲ ਇੰਡਸਟਰੀ ਨੂੰ ਆਲਮੀ ਨਕਸ਼ੇ `ਤੇ ਹੋਰ ਉਭਰਨ ਵਿੱਚ ਵਧੇਰੇ ਸਹਾਇਕ ਹੋ ਸਕਦਾ ਹੈ।ਉਨਾਂ ਕਿਹਾ ਕਿ ਵੈਲਨੈਸ ਅਤੇ ਮੈਡੀਕਲ ਟੂਰਿਜ਼ਮ ਇੰਡਸਟਰੀ ਵਿਦਿਆਰਥੀਆਂ ਨੂੰ ਚੋਖੀ ਆਮਦਨ ਕਮਾਉਣ ਲਈ ਵਧੇਰੇ ਮੌਕੇ ਪ੍ਰਦਾਨ ਕਰ ਸਕਦੀ ਹੈ।ਉਨਾਂ ਕਿਹਾ ਕਿ 12ਵੀਂ ਜਮਾਤ ਦਾ ਵਿਦਿਆਰਥੀ ਵੀ 3 ਮਹੀਨੇ ਦਾ ਪ੍ਰਮਾਣਿਤ ਕੋਰਸ ਕਰਨ ਤੋਂ ਬਾਅਦ ਇਸ ਇੰਡਸਟਰੀ ਵਿੱਚ ਨੌਕਰੀ ਹਾਸਲ ਕਰ ਸਕਦਾ ਹੈ।ਉਨਾਂ ਕਿਹਾ ਕਿ ਹੁਨਰ ਵਿਕਾਸ ਮਿਸ਼ਨ ਪੰਜਾਬ ਵਿਦਿਆਰਥੀਆਂ ਨੂੰ ਅਜਿਹੇ 33 ਵੱਖ ਵੱਖ ਕੋਰਸ ਉਪਲੱਬਧ ਕਰਵਾ ਰਿਹਾ ਹੈ।
ਪ੍ਰੋ. ਕੈਂਪਨ ਸ੍ਰੀਵਾਤਨਾਕੁਲ, ਥਾਈਲੈਂਡ ਅਲਟਰਨੇਟਿਵ ਮੈਡੀਸਨ ਨੈਟਵਰਕ (ਟੀ.ਏ.ਐਮ.ਐਨ), ਪ੍ਰਧਾਨ ਅਤੇ ਸੀ.ਈ.ਓ, ਵੀਟਾ ਸਟੈਮ, ਪ੍ਰਸਿੱਧ ਵੈਲਨੈਸ ਮਾਹਿਰ ਅਤੇ ਮਿਸ ਸਿਸੋਪਾ ਰੀਵਾਥਨਾ, ਥਾਈਲੈਂਡ ਤੋਂ ਪ੍ਰਸਿੱਧ ਵੈਲਨੈਸ ਮਹਿਰ ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
                   ਇਸ ਉਦਘਾਟਨੀ ਸੈਸ਼ਨ ਵਿੱਚ, ਡਾ. ਅਜੈਅਤਾ ਚੰਨਾ ਵਲੋਂ ਯੋਗਾ ਦੇ ਮੁੱਢਲੇ ਆਸ਼ਣ ਪ੍ਰਤੀਭਾਗੀਆਂ ਨੂੰ ਕਰਵਾਏ ਗਏ।ਰਜਤ ਅਗਰਵਾਲ ਆਈ.ਏ.ਐਸ-ਸੀ.ਈ.ਓ ਇਨਵੈਸਟ ਪੰਜਾਬ, ਪੰਜਾਬ ਸਰਕਾਰ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ।
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply