Saturday, October 10, 2026

ਅਮਰਨਾਥ ਭੰਡਾਰੇ ਲਈ ਦੂਸਰਾ ਜਥਾ ਰਵਾਨਾ

PUNJ2906201903ਭੀਖੀ, 29 ਜੂਨ (ਪੰਜਾਬ ਪੋਸਟ – ਕਮਲ ਕਾਂਤ) –  ਸ੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਮਾਨਸਾ ਵਲੋਂ ਅੱਜ ਸ਼ਿਵ ਮੰਦਰ ਨੇੜੇ ਭਗਤ ਸਿੰਘ ਚੋਕ ਕੋਲ 35 ਸ਼ਿਵ ਭਗਤਾਂ ਦਾ ਜੱਥਾ ਅਮਰਨਾਥ ਲਈ ਰਵਾਨਾ ਕੀਤਾ ਗਿਆ।ਮੰਡਲ ਪ੍ਰਧਾਨ ਅਰੁਣ ਬਿੱਟੂ ਭੰਮਾ ਨੇ ਦੱਸਿਆ ਕਿ ਇਹ ਭੰਡਾਰਾ ਸ੍ਰੀ ਅਮਰਨਾਥ ਦੀ ਪਵਿੱਤਰ ਗੁਫਾ ਅਤੇ ਬਾਲਟਾਲ ਵਿਖੇ 1 ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਤੱਕ ਚੱਲੇਗਾ ਤੇ ਯਾਤਰੀਆਂ ਦੇ ਠਹਿਰਣ ਤੇ ਰਹਿਣ ਸਹਿਣ ਦਾ ਪ੍ਰਬੰਧ ਵੀ ਮੰਡਲ ਵਲੋਂ ਕੀਤਾ ਗਿਆ ਹੈ।ਇਹ ਭੰਡਾਰਾ 24 ਘੰਟੇ ਦੇਸੀ ਘੀ ਦਾ ਚੱਲੇਗਾ। ਜਿਸ ਵਿਚ ਹਰੇਕ ਤਰਾਂ ਦੀ ਆਈਟਮ ਹੋਵੇਗੀ।ਉਨ ਾਂਕਿਹਾ ਕਿ ਯਾਤਰੀਆਂ ਨੂੰ ਮੈਡੀਕਲ ਸਹੂਲਤ ਵੀ ਉਪਲੱਬਧ ਹੋਵੇਗੀ।
ਇਸ ਮੋਕੇ ਚੀਮਨ ਭੰਮਾ, ਕੇਸ਼ਵ, ਰਿਸ਼ੂ ਭੰਮਾ, ਅਭੀ ਭੰੰਮਾ, ਸੁਨੀਲ ਕੁਮਾਰ, ਅਮਨ ਰੱਲਾ, ਵਿਨੋਦ ਕੁਮਾਰ, ਵਿਵੇਕ ਕੁਮਾਰ ਹਾਜ਼ਰ ਸਨ। 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply