
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਾਰਡ ਨੰ. 33 ਦੇ ਗੁਰਨਾਮ ਨਗਰ ਅਤੇ ਕਪੂਰ ਨਗਰ ਇਲਾਕਿਆਂ ਵਿਚ ਕੋਂਸਲਰ ਅਮਰੀਕ ਸਿੰਘ ਲਾਲੀ ਵਲੋਂ ਬੁਢਾਪਾ ਪੈਂਨਸ਼ਨ ਦੇ ਲਾਭ ਪਾਤਰੀਆਂ ਨੂੰ ਕਾਰਡ ਵੰਡੇ ਗਏ।ਇਸ ਕੈਂਪ ਵਿਚ 70 ਦੇ ਕਰੀਬ ਬਜੁੱਰਗ ਔਰਤਾਂ ਤੇ ਮਰਦ ਪਹੁੰਚੇ ਹੋe ਸਨ ।ਇਸ ਮੋਕੇ ਬੀ.ਸੀ ਵਿੰਗ ਵਾਰਡ ਨੰ: 33 ਦੇ ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ, ਮੈਂਬਰ ਜ਼ੇਲ ਬੋਰਡ ਜਗਮੇਲ ਸਿੰਘ ਸੀਰਾ ਅਤੇ ਟਹਿਲ ਸਿੰਘ ਤੋਂ ਇਲਾਵਾ ਬਲਾਕ ਖਡੂਰ ਸਾਹਿਬ ਦੇ ਪਿੰਡ ਰਾਮਪੁਰ ਦੇ ਸਰਪੰਚ ਰਜਿੰਦਰ ਸਿੰਘ ਸਾਬਾ, ਮੋਹਿਤ ਬਿਆਲਾ, ਸੁਖਰਾਜ ਸਿੰਘ ਰਾਜੂ, ਮਨਜੀਤ ਸਿੰਘ ਕਾਲੇਕੇ, ਬਚਨ ਪਾਲ ਸਿੰਘ ਕਵਲਜੀਤ ਸਿੰਘ, ਅਜੀਤ ਸਿੰਘ ਆਦਿ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media