ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮਨਾਈ ਗਈ।
ਕਰਨਲ ਅਨਿਲ ਵਾਸੁਦੇਵਾ ਨੇ ਮੇਜਰ ਜਰਨਲ ਕੇ.ਐਸ ਬਰਾੜ, ਜਰਨਲ ਆਫਿ਼ਸਰ ਕਮਾਂਡਿੰਗ 15 ਇੰਨਫੈਂਟਰੀ ਡਵੀਜਨ ਵੱਲੋਂ ਯੂਨੀਵਰਸਿਟੀ `ਚ ਪੜ੍ਹਾਈ ਕਰ ਰਹੇ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਾਰਗਿਲ ਦੀ ਲੜਾਈ ਦੀ ਵੀਡਿਓ ਦਿਖਾਉਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਦੋਸਤੀ ਦੀ ਆੜ ਵਿੱਚ ਪਾਕਿ ਸੈਨਾ ਨਾਲ ਮਿਲ ਕੇ ਭਾਰਤ-ਪਾਕਿ ਦੀ ਕੰਟਰੋਲ ਰੇਖਾ ਨੂੰ ਧੋਖੇ ਨਾਲ ਪਾਰ ਕਰਕੇ ਭਾਰਤ ਦੇ ਵੱਖ-ਵੱਖ ਸਥਾਨਾ ਕਾਰਗਿਲ, ਦਰਾਸ, ਮੁਸ਼ਕੋ, ਬਟਾਲਿਕ `ਤੇ ਹਮਲਾ ਕਰ ਦਿੱਤਾ।ਬਹਾਦਰ ਸੈਨਿਕਾਂ ਨੇ ਯੁੱਧ ਦੌਰਾਨ ਆਪਣੇ ਦੇਸ਼ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਤੱਕ ਦੀ ਪ੍ਰਵਾਹ ਨਹੀਂ ਕੀਤੀ ਤੇ ਜਿਹੜੇ ਇਸ ਯੁੱਧ ਦੌਰਾਨ ਸ਼ਹੀਦ ਹੋ ਗਏ।
ਕਰਨਲ ਵਾਸੁਦੇਵਾ ਜੋ ਕਿ ਖੁਦ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ, ਨੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਰਮੀ ਵਿੱਚ ਭਰਤੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਰਮੀ ਉਨ੍ਹਾਂ ਨੂੰ ਮੈਡੀਸਨ ਤੋਂ ਲੇ ਕੇ ਆਰਮੀ ਅਫ਼ਸਰ ਤੱਕ ਪਹੁੰਚਣ ਤੋਂ ਇਲਾਵਾ ਵਿਕਾਸ ਦੇ ਸਾਰੇ ਮੌਕੇ ਜਿਵੇਂ ਕਿ ਸਪੈਸ਼ਲਾਈਜੇਸ਼ਨ, ਸੁਪਰ ਸਪੈਸ਼ਲਾਈਜੇਸ਼ਨ, ਵਿਦੇਸ਼ੀ ਮਿਸ਼ਨ ਅਡਵੈਂਚਰ ਅਤੇ ਜੀਵਨ ਸ਼ੈਲੀ ਨੂੰ ਬਿਹਤਰ ਬਣਾਉਣ `ਚ ਮਦਦ ਕਰਦਾ ਹੈ।
ਉਨ੍ਹਾਂ ਨੇ ਦਫਤਰੀ ਸਿਖਲਾਈ ਕਾਲਜ, ਆਰਮੀ ਮੈਡੀਕਲ ਕਾਰਪੋਰੇਸ਼ਨ, ਸੈਂਟਰ ਐਂਡ ਕਾਲਜ, ਲਖਨਊ ਵਿਖੇ ਮੈਡੀਕੋ ਅਫ਼ਸਰਾਂ ਨੂੰ ਮੈਡੀਕਲ ਦੀ ਸਿਖਲਾਈ ਬਾਰੇ ਸਮਝਾਇਆ ਤੇ ਦਿਖਾਇਆ।
ਇਸ ਮੌਕੇ ਤੇ ਡਾ. ਬੀ.ਸੀ ਸਰੀਨ, ਐਡੀਸ਼ਨਲ ਮੈਡੀਕਲ ਸੁਪ੍ਰਿਟੈਂਡੈਂਟ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕਰਨਲ ਅਨਿਲ ਵਾਸੁਦੇਵਾ ਅਤੇ ਕੈਪਟਨ ਜੋਬਨਪ੍ਰੀਤ ਸਿੰਘ ਨੂੰ ਸੋਵੀਨੀਅਰ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media