Thursday, March 19, 2026

ਤੀਆਂ ਦਾ ਤਿਉਹਾਰ

Teean1ਚਿਰਾਂ ਪਿੱਛੋਂ ਆਈ ਚੰਨਾ ਪੇਕਿਆਂ ਦੇ ਪਿੰਡ,
ਅਜੇ ਆਈ ਨੂੰ ਹੋਏ ਨੇ ਦਿਨ ਚਾਰ।
ਤੀਆਂ ਵਿੱਚ ਲੈਣ ਆ ਗਿਆ,
ਖਾਲੀ ਮੋੜ ਕੇ ਤੂੰ ਲੈ ਜਾ ਚੰਨਾ ਕਾਰ ।
ਤੀਆਂ ਵਿੱਚ…. …..।

ਹੁਣ ਤਾਂ ਮੈਂ ਰਹੂੰ ਹੋਰ ਦਿਨ ਪੰਜ-ਸੱਤ ਵੇ।
ਧੀਆਂ-ਧਿਆਣੀਆਂ ਦਾ ਹੁੰਦਾ ਏਹੋ ਹੱਕ ਵੇ।
ਘੜ-ਘੜ ਨਿੱਤ ਨਵੇਂ ਲਾਉਂਦਾ ਤੂੰ ਬਹਾਨੇ।
ਤੇਰੇ ਮੁੱਕਣੇ ਕਦੇ ਨਾ ਕੰਮ-ਕਾਰ।
ਤੀਆਂ ਵਿੱਚ….. ….।

ਮਾਂ ਤੇਰੀ ਪਹਿਲਾਂ ਨਿੱਤ ਮਾਰਦੀ ਦੁੜੰਗੇ ਸੀ।
ਹੋਏ ਨੂੰ ਵਿਆਹ ਅਜੇ ਥੋੜੇ ਦਿਨ ਲੰਘੇ ਸੀ।
ਚੜਨ ਲੱਗ ਪਿਆ ਸੀ ਉਹਨੂੰ ਰੋਜ਼ ਹੀ ਬੁਖਾਰ।
`ਤੇ ਰਹਿੰਦੀ ਹੁਣ ਤਾਂ ਸੱਸ ਸਦਾ ਹੀ ਬਿਮਾਰ,
ਤੀਆਂ ਵਿੱਚ….. ……।

ਤਾਂ ਹੀ ਅੱਡ ਹੋਈਆਂ ਨੇ ਦਰਾਣੀਆਂ-ਜਠਾਣੀਆਂ,
ਮੇਰੇ ਕੋਲੋਂ ਸੱਸ ਦੀਆਂ ਝੱਲੀਆਂ ਨਾ ਜਾਣੀਆਂ ।
ਤੋਤੇ ਵਾਗੂੰ ਰਹਿੰਦੀ ਸਦਾ ਚੱਲਦੀ ਜ਼ੁਬਾਨ,
ਤੇਰੇ ਅੱਗੋਂ ਪਿੱਛੋਂ ਨਿੱਤ ਦਾ ਵਿਹਾਰ।
ਤੀਆਂ ਵਿੱਚੋਂ…. …..।

ਸਖੀਆਂ ਸਹੇਲੀਆਂ `ਚ ਤੀਆਂ ਮੈਂ ਮਨਾਉਂਗੀ।
ਇੱਕ ਅੱਧੀ ਬੋਲੀ ਚੰਨਾ ਤੇਰੇ ਨਾਂ `ਤੇ ਪਾਉਂਗੀ।
ਜਾਣਦੇ ਨੇ ਸਾਰੇ ਲੋਕ ਰੀਤ “ਭੈਣੀ ਵਾਲਿਆ”,
ਸਾਲ ਪਿਛੋਂ ਆਉਂਦਾ ਇਹ ਤਿਉਹਾਰ।
ਤੀਆਂ ਵਿੱਚ ਲੈਣ ਆ ਗਿਆ…..।

ਹਰਬੰਸ ਸਿੰਘ “ਰਾਏ”
ਭੈਣੀ ਸਾਹਿਬ, ਲੁਧਿਆਣਾ।
ਮੋ – 75080-47407

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply