Wednesday, July 23, 2025
Breaking News

ਕਰਹਾਲੀ ਦੇ ਸਰਕਾਰੀ ਸਕੂਲ `ਚ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਇਆ

ਪਟਿਆਲਾ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਕਰਹਾਲੀ ਵਿਖੇ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ PUNJ0410201909ਦਿਵਸ ਸਕੂਲ ਇੰਚਾਰਜ਼ ਨਵਨੀਤ ਸਿੰਘ ਦੀ ਅਗਵਾਈ `ਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸਮੁੱਚੇ ਸਕੂਲ ਦੀ ਸਫਾਈ ਕਰਕੇ ਮਨਾਇਆ ਗਿਆ।ਸਫਾਈ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।ਵਿਸ਼ੇਸ਼ ਤੌਰ `ਤੇ ਪਹੁੰਚੇ ਜੀ.ਓ.ਜੀ ਟੀਮ ਮੈਂਬਰ ਬਘੇਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਗਾਂਧੀ ਜੀ ਅਹਿੰਸਾਵਾਦੀ ਅਤੇ ਸਫਾਈ ਪਸੰਦ ਇਨਸਾਨ ਸਨ। ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਤੋਂ ਗਾਂਧੀ ਜੀ ਬਾਰੇ ਪ੍ਰਸ਼ਨ ਵੀ ਪੁੱਛੇ।ਸਕੂਲ ਇੰਚਾਰਜ਼ ਨਵਨੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਗਮਲਿਆਂ, ਕੂਲਰਾਂ ਆਦਿ ਦੀ ਸਮੇਂ ਸਮੇਂ `ਤੇ ਸਫਾਈ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਖੜ੍ਹੇ ਪਾਣੀ ਵਿੱਚ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਬਹੁਤ ਜਿਆਦਾ ਹੁੰਦੀ ਹੈ।ਉਨ੍ਹਾਂ ਜੀ.ਓ.ਜੀ ਟੀਮ ਮੈਂਬਰ ਬਘੇਲ ਸਿੰਘ ਦਾ  ਵਿਸ਼ੇਸ਼ ਧੰਨਵਾਦ ਕੀਤਾ।
                   ਇਸ ਮੌਕੇ ਪਰਦੀਪ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਗਗਨਦੀਪ ਸਿੰਘ, ਪ੍ਰੀਤਇੰਦਰ ਸਿੰਘ, ਜਸਵੰਤ ਕੌਰ, ਅੰਜੂ ਸ਼ਰਮਾ, ਰੁਪਿੰਦਰ ਕੌਰ, ਰੀਚਾ ਰਾਣੀ, ਜਗਨਦੀਪ ਕੌਰ, ਮੋਨਿਕਾ ਸਿੰਗਲਾ, ਰਣਦੀਪ ਕੌਰ, ਹਰਲੀਨ ਕੌਰ, ਸੋਨੀਆ ਲੂਥਰਾ, ਹਰਪ੍ਰੀਤ ਕੌਰ, ਮਨਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ ।
 

Check Also

ਵਿਆਹ ਵਰ੍ਹੇਗੰਢ ਮੁਬਾਰਕ – ਕਰਮਜੀਤ ਰਾਜੀਆ ਅਤੇ ਗੁਰਸੇਵਕ ਰਾਜੀਆ

ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਉਘੇ ਸਮਾਜ ਸੇਵੀ ਤੇ ਸਲੱਮ ਫਾਊਂਡੇਸ਼ਨ ਆਫ ਇੰਡੀਆ ਜਿਲ੍ਹਾ …

Leave a Reply