Thursday, October 15, 2026

ਅਗਰਵਾਲ ਕਲੋਨੀ ਬਾਲ ਕਲੱਬ ਵਲੋਂ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਗਿਆ

ਭੀਖੀ, 10 ਅਕਤੂਬਰ (ਪੰਜਾਬ ਪੋਸਟ- ਕਮਲ ਕਾਂਤ) – ਸਥਾਨਕ ਅਗਰਵਾਲ ਕਲੋਨੀ ਬਾਲ ਕਲੱਬ ਵਲੋਂ ਦੁਸ਼ਿਹਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਗਿਆ।ਛੋਟੇ ਛੋਟੇ ਬੱਚਿਆਂ ਵਲੋਂ ਤਿਆਰ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਦੀ ਰਸਮ ਬਾਬਾ ਸੁਖਰਾਜ ਦਾਸ ਨੇ ਅਦਾ ਕੀਤੀ।ਪ੍ਰਸਿੱਧ ਗਾਇਕ ਵੀਰਮ ਬਾਵਾ ਨੇ ਆਪਣੀ ਮਧੁਰ ਅਵਾਜ ਰਾਹੀਂ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਬਾਬਾ ਸੁਖਰਾਜ ਦਾਸ ਨੇ ਕਿਹਾ ਕਿ ਦੁਸ਼ਿਹਰੇ ਦਾ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ `ਤੇ ਚੱਲਣ ਦੀ ਲੋੜ ਹੈ।ਇਸ ਮੌਕੇ ਸੁਨੀਲ ਕਾਲਾ, ਰਵੀ ਅਨੇਜਾ, ਤਰੁਣ ਸਿੰਗਲਾ, ਵੀਰੇਨ ਕੁਮਾਰ ਵੀ ਹਾਜਰ ਸਨ।  

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply