Monday, March 16, 2026

ਫੂਡ ਸੇਫਟੀ ਟੀਮਾਂ ਵਲੋਂ ਜਾਂਚ ਮੁਹਿੰਮ ਜ਼ੋਰਾਂ `ਤੇ – ਪੰਨੂੰ

4 ਮਹੀਨਿਆਂ `ਚ ਲਏ 3548 ਨਮੂਨੇ, 5 ਦੋਸ਼ੀ 1.48 ਕਰੋੜ ਦੇ ਕੀਤੇ ਜੁਰਮਾਨੇ
ਚੰਡੀਗੜ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤੰਦਰੁਸਤ ਪੰਜਾਬ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਫੂਡ ਸੇਫਟੀ ਟੀਮਾਂ ਵੱਲੋਂ ਭੋਜਨ ਪਦਾਰਥਾਂ Kahan Singh Pannuਦੀ ਜਾਂਚ ਲਗਾਤਾਰ ਜਾਰੀ ਹੈ।ਜਾਂਚ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਪੰਨੂੰ ਨੇ ਦੱਸਿਆ ਕਿ ਜੂਨ ਤੋਂ ਸਤੰਬਰ, 2019 ਦੇ ਚਾਰ ਮਹੀਨਿਆਂ ਦੇ ਵਕਫ਼ੇ ਦਰਮਿਆਨ ਭੋਜਨ ਪਦਾਰਥਾਂ ਦੇ 3548 ਨਮੂਨੇ ਲਏ ਗਏ ਅਤੇ ਜਾਂਚ ਕੀਤੀ ਗਈ। ਜਿਨਾਂ ਪਦਾਰਥਾਂ ਦੇ ਨਮੂਨੇ ਲਏ ਗਏ ਹਨ ਉਨਾਂ ਵਿੱਚ ਦੁੱਧ, ਪਨੀਰ, ਘੀ, ਖੋਆ, ਮਿਠਾਈਆਂ, ਨਮਕੀਨ, ਫਲਾਂ, ਸ਼ਰਾਬ  ਅਤੇ ਹੋਰ ਪਦਾਰਥਾਂ ਦੇ ਨਮੂਨੇ ਸ਼ਾਮਲ ਹਨ।
ਉਨਾਂ ਦੱਸਿਆ ਕਿ ਕੁੱਲ ਲਏ ਗਏ ਨਮੂਨਿਆਂ ਦਾ 20 ਫੀਸਦੀ ਭਾਵ 719 ਨਮੂਨੇ ਘਟੀਆ ਦਰਜੇ ਦੇ ਪਰ ਵਰਤੋਂ ਯੋਗ ਪਾਏ ਗਏ ਜਦੋਂ ਕਿ 31 ਨਮੂਨੇ ਜੋ 1 ਫੀਸਦੀ ਤੋਂ ਵੀ ਘੱਟ ਬਣਦੇ ਹਨ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਪਾਏ ਗਏ ਹਨ।
ਉਨਾਂ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਦੇ ਰਿਕਾਰਡ ਅਨੁਸਾਰ ਮਿਲਾਵਟਖੋਰਾਂ ਵਿਰੁੱਧ ਵੱਖ ਵੱਖ ਅਦਾਲਤਾਂ `ਚ ਮਾਮਲੇ ਦਰਜ ਕੀਤੇ ਗਏ 837 ਮਾਮਲਿਆਂ ਵਿੱਚ 1.48 ਕਰੋੜ ਦੇ ਜੁਰਮਾਨੇ ਲਗਾਏ ਗਏ ਹਨ ਅਤੇ ਨਕਲੀ/ਅਸੁਰੱਖਿਅਤ/ਗੁੰਮਰਾਹਕੁੰਨ ਵਸਤਾਂ ਵੇਚਣ ਵਾਲੇ ਪੰਜ ਵਿਕਰੇਤਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
               ਪੰਨੂੰ ਨੇ ਦਸਿਆ ਕਿ ਫੂਡ ਸੇਫਟੀ ਟੀਮਾਂ ਵਲੋਂ ਮਨੁੱਖੀ ਵਰਤੋਂ ਲਈ ਅਸੁਰੱਖਿਅਤ 1626 ਕਿਲੋ ਫਲ ਅਤੇ ਸਬਜ਼ੀਆਂ ਅਤੇ 354 ਕਿਲੋ ਹੋਰ ਭੋਜਨ ਪਦਾਰਥ ਜ਼ਬਤ ਕੀਤੇ ਗਏ ਹਨ।
                ਉਨਾਂ ਅੱਗੇ ਦੱਸਿਆ ਕਿ ਭੋਜਨ ਪਦਾਰਥਾਂ ਦੀ ਸਵੱਛਤਾ ਅਤੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਹੁਣ ਤੱਕ 327 ਜਾਗਰੂਕਤਾਂ ਕੈਂਪ/ਸੈਮੀਨਾਰ/ਵਰਕਸ਼ਾਪ ਆਯੋਜਿਤ ਕੀਤੇ ਗਏ ਹਨ। ਫੂਡ ਬਿਜ਼ਨਸ ਆਪਰੇਟਰਾਂ ਨੂੰ ਵੀ ਐਫ.ਐਸ.ਐਸ.ਏ.ਆਈ ਦੇ ਨਿਰਦੇਸ਼ਾਂ ਅਤੇ ਫੂਡ ਸੇਫਟੀ ਐਕਟ ਤਹਿਤ ਲਾਜ਼ਮੀ ਕਾਨੂੰਨਾਂ ਦੀ ਪਾਲਣਾ ਲਈ ਜਾਗਰੂਕ ਕੀਤਾ ਗਿਆ ਹੈ। ਉਨਾਂ ਨੂੰ ਲੋੜੀਂਦੇ ਲਾਇਸੰਸ/ਰਜਿਸਟ੍ਰੇਸ਼ਨ ਲੈਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply