ਦਾਤਿਆ ਦੁੱਖੜਾ ਸੁਣ ਲੈ ਮੇਰਾ
ਡੁੱਬ ਗਿਆ ਦੁੱਧ-ਮੱਖਣਾਂ ਦਾ ਪੇੜਾ
ਨੱਕ ਰਗੜ ਕੇ ਪੁੱਤ ਲਿਆ ਸੀ ਜਿਹੜਾ
ਚਿੱਟੇ ਨੇ ਪਾ ਲਿਆ ਉਸਨੂੰ ਘੇਰਾ
ਵੱਢ ਖਾਣ ਨੂੰ ਆਉਂਦੈ ਵੇਹੜਾ
ਪਲਕਾਂ ਮੂਹਰੇ ਛਾਇਆ ਹਨੇਰਾ
ਘਰ ਵਿੱਚ ਹੁੰਦੈ ਡਾਂਗ ਤੇ ਡੇਰਾ
ਫਿੱਕਾ ਹੋਇਆ ਹੁਸਨਾਂ ਦਾ ਚੇਹਰਾ
ਕਿੱਥੇ ਲਾਈਏ ਜਾ ਕੇ ਡੇਰਾ
ਹੋ ਗਿਆ ਤੀਲਾ-ਤੀਲਾ ਖੇੜਾ
ਸੁੰਨਾਂ ਪਸਰਿਆਂ ਚਾਰ-ਚੁਫੇਰਾ
ਖੁਰਦਾ ਜਾਵੇ ਨਿੱਤ ਬਨੇਰਾ
ਮੱਤਦਾਨ ਕਰਵਾਵੇ ਜਿਹੜਾ
ਪੰਜੀਂ ਸਾਲੀਂ ਮਾਰਦੈ ਗੇੜਾ
ਕਿੱਦਾਂ ਕਰੀਏ ਕਰੜਾ ਜ਼ੇਰਾ
ਘੁੱਪ ਹਨੇਰਾ ਸਾਂਝ ਸਵੇਰਾ
‘ਲੰਗੇਆਣੇ’ ਦਾ ਦਰਦੀ ਕੇਹੜਾ
ਨਾਂ ਕੋਈ ਦਿਸਦੈ ਰਾਹ-ਦਸੇਰਾ
ਸਾਡੇ ਸਿਰ ਡਾਕੂਆਂ ਦਾ ਪਹਿਰਾ
ਦਾਤਿਆ ਆਣ ਛੁਡਵਾ ਦੇ ਖਹਿੜਾ
ਡਾ. ਸਾਧੂ ਰਾਮ ਲੰਗੇਆਣਾ
ਪਿੰਡ ਲੰਗੇਆਣਾ ਕਲਾਂ (ਮੋਗਾ)
ਮੋ – 98781 17285