ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਪੂਰਥਲਾ ਨੂੰ ਜੋੜਨ ਵਾਲੀਆਂ ਸੜਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ।ਇਸੇ ਤਹਿਤ ਕਪੂਰਥਲਾ-ਜਲੰਧਰ ਮੁੱਖ ਸੜਕ ’ਤੇ ਵੀ ਫੁੱਲਦਾਰ ਬੂਟੇ ਲਗਾਏ ਗਏ ਹਨ, ਜੋ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦਾ ਕਪੂਰਥਲਾ ਦੇ ਪ੍ਰਵੇਸ਼ ਦੁਆਰ ‘ਆਧੀ ਦੀ ਖੂਹੀ’ ਤੋਂ ਸਵਾਗਤ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਆਧੀ ਦੀ ਖੂਹੀ ਵਿਖੇ ਲਗਾਏ ਗਏ ਫੁੱਲਦਾਰ ਬੂਟਿਆਂ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਆਧੀ ਦੀ ਖੂਹੀ ਤੋਂ ਕਪੂਰਥਲਾ ਤੱਕ 10 ਕਿਲੋਮੀਟਰ ਦੇ ਕਰੀਬ ਲੰਬੀ ਸੜਕ ਵਿਚਾਲੇ ਫੁੱਲਦਾਰ ਬੂਟੇ ਲਗਾਏ ਗਏ ਹਨ, ਜੋ ਕਿ ਵਾਤਾਵਰਨ ਦੀ ਸ਼ੁੱਧਤਾ ਦਾ ਸੰਦੇਸ਼ ਦੇ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ 200 ਦੇ ਕਰੀਬ ਪੱਕੀ ਲੇਬਰ ਸੜਕਾਂ ਦੇ ਕੰਢਿਆਂ ਦੀ ਸਫ਼ਾਈ ਲਈ ਲਗਾਈ ਗਈ ਹੈ।
ਇਸ ਮੌਕੇ ਆਈ.ਟੀ ਮੈਨੇਜਰ ਰਾਜੇਸ਼ ਰਾਏ, ਏ.ਪੀ.ਓ ਮਨਰੇਗਾ ਵਿਸ਼ਾਲ ਅਰੋੜਾ, ਜੀ.ਆਰ.ਐਫ ਸੁਰਜੀਤ ਸਿੰਘ ਭੱਟੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …