Monday, July 6, 2026

ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ‘ਚ ਅੰਮ੍ਰਿਤਸਰ ਦੇ ਲੜਕਿਆਂ ਦਾ ਓਵਰਆਲ ਤੀਸਰਾ ਸਥਾਨ

 ਕਰਾਸ ਕੰਟਰੀ ਵਿੱਚ ਅੰਮ੍ਰਿਤਸਰ ਦੀਆਂ ਲੜਕੀਆਂ ਨੇ ਜਿਤਿਆ ਸੋਨ ਤਮਗਾ
ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ –  ਸੰਧੂ) – ਸਿੱਖਿਆ ਵਿਭਾਗ ਵਲੋਂ ਸੰਗਰੂਰ ਵਿਖੇ ਕਰਵਾਈ ਗਈ 65ਵੀਂ ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ PPNJ2511201903ਜ਼ਿਲ੍ਹਾ ਸਹਾਇਕ ਸਿੱਖਿਆ ਅਫਸਰ (ਖੇਡਾਂ) ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਓਵਰਆਲ ਤੀਸਰਾ ਸਥਾਨ ਹਾਸਲ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।
               ਬੀਤੀ ਸ਼ਾਮ ਸੰਗਰੂਰ ਦੀ ਧਰਤੀ ਤੇ ਵਾਰ ਹੀਰੋਜ਼ ਮੈਮੋਰੀਅਲ ਖੇਡ ਸਟੇਡੀਅਮ ਵਿਖੇ ਸਮਾਪਤ ਹੋਈ 65ਵੀਂ ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਚਾਰ ਗੋਲਡ ਮੈਡਲਾਂ ਸਮੇਤ ਕੁੱਲ 19 ਮੈਡਲ ਆਪਣੇ ਨਾਮ ਕੀਤੇ।ਇੰਨਾਂ  ਖੇਡਾਂ ਵਿੱਚ ਜਿਥੇ ਅੰਮ੍ਰਿਤਸਰ ਦੇ ਖਿਡਾਰੀ ਉਮੇਸ਼ ਰੰਗਾ ਨੇ ਬੈਸਟ ਐਥਲੀਟ ਦਾ ਸਨਮਾਨ ਹਾਸਲ ਕਰਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ, ਉਥੇ ਹੀ ਅੰਮ੍ਰਿਤਸਰ ਨੂੰ ਲੜਕੀਆਂ ਦੇ ਵਰਗ ਅੰਤਰ 17 ਸਾਲ ਵਿੱਚ ਕਰਾਸ ਕੰਟਰੀ ਵਿੱਚ ਸੋਨ ਤਮਗਾ ਹਾਸਲ ਹੋਇਆ।ਖੇਡ ਮੁਕਾਬਲਿਆਂ ਵਿੱਚ ੳੁੱਚੀ ਛਾਲ ਅੰਡਰ-19 ਸਾਲ ਲੜਕੀਆਂ, ਸ਼ਾਟਪੁੱਟ (ਲੜਕੇ-17 ਸਾਲ) ਵਿੱਚ ਵੀ ਸੋਨਾ ਤਮਗਾ ਹਾਸਲ ਕੀਤਾ।1500 ਮੀਟਰ ਦੌੜ (ਲੜਕੀਆਂ-19 ਸਾਲ) ਵਿੱਚ ਚਾਂਦੀ ਤੇ ਕਾਂਸੀ, 5000 ਮੀਟਰ ਪੈਦਲ ਚਾਲ ਲੜਕੇ-17 ਸਾਲ ਚਾਂਦੀ ਦਾ ਤਮਗਾ ਹਾਸਲ ਕੀਤਾ।
ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਕੰਵਲਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਈਟ ਵੇਰਕਾ, ਹਰਭਗਵੰਤ ਸਿੰਘ, ਰਜੇਸ਼ ਕੁਮਾਰ, ਸ਼੍ਰੀਮਤੀ ਰੇਖਾ ਮਹਾਜਨ, ਵਰਿੰਦਰ ਸਿੰਘ (ਸਾਰੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ), ਬਲਵਿੰਦਰ ਸਿੰਘ ਏ.ਈ.ਓ, ਸੁਪਰਡੈਂਟ ਪ੍ਰਮੋਦ ਮਿੱਡਾ, ਯੋਗੇਸ਼ ਭਾਟੀਆ, ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਪਰਮਿੰਦਰ ਸਿੰਘ ਸਰਪੰਚ, ਲੈਕਚਰਾਰ ਅੰਗਰੇਜ ਸਿੰਘ, ਰਣਜੀਤ ਸਿੰਘ ਡੀ.ਪੀ.ਈ., ਕਾਬਲ ਸਿੰਘ ਡੀ.ਪੀ.ਈ ਖਿਲਚੀਆਂ, ਬਲਜਿੰਦਰ ਸਿੰਘ ਮਜੀਠਾ ਡੀ.ਪੀ.ਈ, ਲੈਕਚਰਾਰ ਅਵਤਾਰ ਸਿੰਘ ਮੀਆਂਵਿੰਡ, ਲੈਕਚਰਾਰ ਸੁਨੀਲ ਕੁਮਾਰ ਅਕਾਲਗੜ੍ਹ ਢਪਈਆਂ, ਫਰਮਿੰਦਰ ਸਿੰਘ ਮਿੱਠੂ, ਰਾਜਵਿੰਦਰ ਸਿੰਘ ਲੁੱਧੜ, ਦਵਿੰਦਰ ਕੁਮਾਰ ਮੰਗੋਤਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿਤੀਆਂ ਗਈਆਂ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply