ਲੌਂਗੋਵਾਲ, 25 ਨਵੰਬਰ (ਪੰਜਾਬ ਪਸੋਟ – ਜਗਸੀਰ ਲੌਂਗੋਵਾਲ) – 52 ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਕਸਬਾ ਲੌਂਗੋਵਾਲ ਦੇ ਸਰਕਾਰੀ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਸਵਰਗੀ ਫੁਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਟੋਨੀ ਦੀ ਯਾਦ ਵਿੱਚ ਐਸ.ਬੀ.ਐਮ.ਡੀ ਫੁੱਟਬਾਲ ਕਲਬ ਲੌਂਗੋਵਾਲ ਦੇ ਚੇਅਰਮੈਨ ਅਤੇ ਉਘੇ ਫੁੱਟਬਾਲ ਕੋਚ ਮਾਸਟਰ ਹਰਜੀਤ ਸ਼ਰਮਾ ਦੀ ਅਗਵਾਈ ਹੇਠ 6ਵੇਂ ਫੁੱਟਬਾਲ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਜੈ ਗੋਇਲ ਅਤੇ ਨੌਜਵਾਨ ਕਾਂਗਰਸੀ ਆਗੂ ਬਬਲੂ ਸਿੰਗਲਾ ਵਲੋਂ ਸਾਂਝੇ ਤੌਰਤੇ ਕੀਤਾ ਗਿਆ।ਉਨ੍ਹਾਂ ਨੇ ਕਲੱਬ ਨੂੰ 5100 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ।ਕਲੱਬ ਦੇ ਚੇਅਰਮੈਨ ਹਰਜੀਤ ਸ਼ਰਮਾ ਨੇ ਦੱਸਿਆ ਕਿ ਇਹ ਇੱਕ ਦਿਨਾਂ ਅੰਡਰ 19 ਫੁੱਟਬਾਲ ਕੱਪ ਵਿਚ ਸੰਗਰੂਰ, ਬਰਨਾਲਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਤੋਂ 16 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਜੇਤੂ ਟੀਮਾਂ ਨੂੰ ਇਨਾਮ ਵਜੋਂ ਫਸਟ ਨੂੰ 7100 ਸੈਕੰਡ ਨੂੰ 3100 ਅਤੇ ਬਾਕੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਲਗਾ ਕੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰਵਾਉਣਾ ਉਨਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਕਸਬੇ ਦੇ ਇਸ ਇਕਲੌਤੇ ਗਰਾਊਂਡ ਵਿੱਚ ਨਾ ਕੋਈ ਸਟੇਡੀਅਮ ਹੈ ਅਤੇ ਨਾ ਹੀ ਲਾਈਟ ਦਾ ਕੋਈ ਪ੍ਰਬੰਧ ਹੈ ਅਤੇ ਪੂਰੀ ਗਰਾਊਂਡ ਕੱਚੀ ਹੈ ਅਤੇ ਉਸ ਉਪਰ ਘਾਹ ਬਗੈਰਾ ਵੀ ਨਹੀਂ ਲੱਗਾ ਹੈ ਜਿਸ ਕਾਰਨ ਖਿਡਾਰੀਆਂ ਨੂੰ ਅਨੇਕਾਂ ਦਿੱਕਤਾਂ ਆ ਰਹੀਆਂ ਹਨ।ਜੇਕਰ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਸਾਨੂੰ ਇਸ ਗਰਾਊਂਡ ਵਿੱਚ ਸਭ ਸਹੂਲਤਾਂ ਉਪਲੱਬਧ ਕਰਾ ਦੇਵੇ ਤਾਂ ਇੱਥੋਂ ਫੁਟਬਾਲ ਦੇ ਬਹੁਤ ਹੀ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।
ਇਸ ਮੌਕੇ ਗੁਰਸੇਵਕ ਸਿੰਘ ਰੰਧਾਵਾ, ਸੁਖਦੀਪ ਸਿੰਘ ਸੁੱਖੀ, ਲਖਵਿੰਦਰ ਸਿੰਘ ਲੱਖੀ, ਹਰਮਨਜੋਤ ਹੰਸੂ, ਗੁਰਪਿੰਦਰ ਸਿੰਘ ਸਾਰੇ ਐਸ.ਬੀ.ਐਮ.ਡੀ ਕਲੱਬ ਮੈਂਬਰ ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …