Monday, July 6, 2026

ਐਸ.ਬੀ.ਐਮ.ਡੀ ਕਲੱਬ ਵਲੋਂ ਸਵਰਗੀ ਗੁਰਪ੍ਰੀਤ ਟੋਨੀ ਦੀ ਯਾਦ ‘ਚ 6ਵੇਂ ਫੁੱਟਬਾਲ ਕੱਪ ਦਾ ਆਯੋਜਨ

 ਲੌਂਗੋਵਾਲ, 25 ਨਵੰਬਰ (ਪੰਜਾਬ ਪਸੋਟ – ਜਗਸੀਰ ਲੌਂਗੋਵਾਲ) – 52 ਸ਼ਹੀਦਾਂ ਦੀ ਪਵਿੱਤਰ ਅਤੇ ਇਤਿਹਾਸਕ ਨਗਰੀ ਕਸਬਾ ਲੌਂਗੋਵਾਲ ਦੇ ਸਰਕਾਰੀ ਸ਼ਹੀਦ PPNJ2511201904ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਸਵਰਗੀ ਫੁਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਟੋਨੀ ਦੀ ਯਾਦ ਵਿੱਚ ਐਸ.ਬੀ.ਐਮ.ਡੀ ਫੁੱਟਬਾਲ ਕਲਬ ਲੌਂਗੋਵਾਲ ਦੇ ਚੇਅਰਮੈਨ ਅਤੇ ਉਘੇ ਫੁੱਟਬਾਲ ਕੋਚ ਮਾਸਟਰ ਹਰਜੀਤ ਸ਼ਰਮਾ ਦੀ ਅਗਵਾਈ ਹੇਠ 6ਵੇਂ ਫੁੱਟਬਾਲ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਜੈ ਗੋਇਲ ਅਤੇ ਨੌਜਵਾਨ ਕਾਂਗਰਸੀ ਆਗੂ ਬਬਲੂ ਸਿੰਗਲਾ ਵਲੋਂ ਸਾਂਝੇ ਤੌਰਤੇ ਕੀਤਾ ਗਿਆ।ਉਨ੍ਹਾਂ ਨੇ ਕਲੱਬ ਨੂੰ 5100 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ।ਕਲੱਬ ਦੇ ਚੇਅਰਮੈਨ ਹਰਜੀਤ ਸ਼ਰਮਾ ਨੇ ਦੱਸਿਆ ਕਿ ਇਹ ਇੱਕ ਦਿਨਾਂ ਅੰਡਰ 19 ਫੁੱਟਬਾਲ ਕੱਪ ਵਿਚ ਸੰਗਰੂਰ, ਬਰਨਾਲਾ, ਮਾਨਸਾ ਅਤੇ ਮੁਕਤਸਰ ਜ਼ਿਲ੍ਹਿਆਂ ਤੋਂ 16 ਟੀਮਾਂ ਭਾਗ ਲੈ ਰਹੀਆਂ ਹਨ ਅਤੇ ਜੇਤੂ ਟੀਮਾਂ ਨੂੰ ਇਨਾਮ ਵਜੋਂ ਫਸਟ ਨੂੰ 7100 ਸੈਕੰਡ ਨੂੰ 3100 ਅਤੇ ਬਾਕੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਲਗਾ ਕੇ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਕਰਵਾਉਣਾ ਉਨਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਕਸਬੇ ਦੇ ਇਸ ਇਕਲੌਤੇ ਗਰਾਊਂਡ ਵਿੱਚ ਨਾ ਕੋਈ ਸਟੇਡੀਅਮ ਹੈ ਅਤੇ ਨਾ ਹੀ ਲਾਈਟ ਦਾ ਕੋਈ ਪ੍ਰਬੰਧ ਹੈ ਅਤੇ ਪੂਰੀ ਗਰਾਊਂਡ ਕੱਚੀ ਹੈ ਅਤੇ ਉਸ ਉਪਰ ਘਾਹ ਬਗੈਰਾ ਵੀ ਨਹੀਂ ਲੱਗਾ ਹੈ ਜਿਸ ਕਾਰਨ ਖਿਡਾਰੀਆਂ ਨੂੰ ਅਨੇਕਾਂ ਦਿੱਕਤਾਂ ਆ ਰਹੀਆਂ ਹਨ।ਜੇਕਰ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਸਾਨੂੰ ਇਸ ਗਰਾਊਂਡ ਵਿੱਚ ਸਭ ਸਹੂਲਤਾਂ ਉਪਲੱਬਧ ਕਰਾ ਦੇਵੇ ਤਾਂ ਇੱਥੋਂ ਫੁਟਬਾਲ ਦੇ ਬਹੁਤ ਹੀ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ।
     ਇਸ ਮੌਕੇ ਗੁਰਸੇਵਕ ਸਿੰਘ ਰੰਧਾਵਾ, ਸੁਖਦੀਪ ਸਿੰਘ ਸੁੱਖੀ, ਲਖਵਿੰਦਰ ਸਿੰਘ ਲੱਖੀ, ਹਰਮਨਜੋਤ ਹੰਸੂ, ਗੁਰਪਿੰਦਰ ਸਿੰਘ ਸਾਰੇ ਐਸ.ਬੀ.ਐਮ.ਡੀ ਕਲੱਬ ਮੈਂਬਰ ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply