ਅੰਮ੍ਰਿਤਸਰ 6 ਮਾਰਚ (ਰਜਿੰਦਰ ਸਾਂਘਾ)- ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅਤੇ ਯੁਵਕ ਸੇਵਾਵਾ ਕਲੱਬ (ਰਜਿ:) ਕੋਟ ਖਾਲਸਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਮੱਟੂ ਨੇ ਸਾਝੇ ਤੌਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਸਹਾਇਕ ਡਾਇਰੈਕਟਰ ਜਸਪਾਲ ਸਿੰਘ ਅਤੇ ਪ੍ਰੇਮ ਕੁਮਾਰ ਦੇ ਸਹਿਯੋਗ ਸਦਕਾ ਐਥਲੈਟਿਕਸ ਖੇਡ ਨੂੰ ਹੇਠਲੇ ਪੱਧਰ ਤੋਂ ਪ੍ਰਫੁਲਿਤ ਕਰਨ ਲਈ 11 ਅਪ੍ਰੈਲ ਨੂੰ ਦੂਸਰੀ ਇੰਟਰਨੈਸ਼ਨਲ ਮਿੰਨੀ ਐਥਲੈਟਿਕਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਅੰਡਰ-6 ਸਾਲ, 7 ਸਾਲ, 8 ਸਾਲ, 9 ਸਾਲ, 10 ਸਾਲ ਅਤੇ 12 ਸਾਲ ਉਮਰ ਵਰਗ ਦੇ ਨੰਨੇ ਮੁੰਨੇ ਐਥਲੀਟ ਹਿੱਸਾ ਲੈਣਗੇ।ਇੰਨਾਂ ਸਾਰੇ ਵਰਗਾਂ ਚ ਹਿੱਸਾ ਲੈਣ ਵਾਲੇ ਲੜਕੇ ਲੜਕੀਆਂ ਲਈ (100 ਮੀਟਰ ਦੋੜ) ਦਾ ਆਯੋਜਨ ਕੀਤਾ ਗਿਆ ਹੈ।ਉਹਨਾਂ ਅੱਗੇ ਕਿਹਾ ਕਿ ਇੱਕ ਸਕੂਲ ਤੋਂ ਇੱਕ ਉਮਰ ਵਰਗ ਵਿੱਚ 4 ਲੜਕੇ ਅਤੇ 4 ਲੜਕੀਆਂ ਹਿੱਸਾ ਲੈ ਸਕਦੇ ਹਨ ਅਤੇ 5 ਅਪ੍ਰੈਲ ਤੱਕ ਐਟਰੀ ਲਿਸਟ ਜਮਾ ਕਰਵਾਈ ਜਾ ਸਕਦੀ ਹੈ।ਇਸ ਮਿੰਨੀ ਐਥਲੈਟਿਕਸ ਚੈਪੀਅਨਸ਼ਿਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਕੁਲ ਮੁੱਖੀ, ਖੇਡ ਅਧਿਆਪਕਾ ਤੇ ਕੋਚਾਂ ਦਾ ਅਹਿਮ ਯੋਗਦਾਨ ਹੋਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …