ਪਠਾਨਕੋਟ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਪੰਜਾਬ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ 4
ਮਹੀਨੇ ਦੀ ਮੁਫਤ ਸਕਿਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਸਕੇ।ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਪੋ੍ਰਗਰਾਮ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਦਿਆਰਥੀ ਜਿਹੜਾ ਕਿਸੇ ਵੀ ਕਾਰਨ ਆਪਣੀ ਪੜਾਈ ਛੱਡ ਚੁੱਕਾ ਹੈ, ਉਹ ਪਠਾਨਕੋਟ ਜ਼ਿਲੇ ਵਿੱਚ ਵੱਖ-ਵੱਖ ਸਕੀਮਾਂ ਤਹਿਤ ਚੱਲ ਰਹੇ 7 ਸਕਿਲ ‘ਚ ਟ੍ਰੇਨਿੰਗ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸੁਜਾਨਪੁਰ ਵਿੱਚ ਇੱਕ ਸੈਂਟਰ, ਪਠਾਨਕੋਟ ਸ਼ਹਿਰ ਵਿੱਚ ਪੰਜ ਅਤੇ ਇਨਦੋਰਾ ਵਿੱਚ ਇੱਕ ਸੈਂਟਰ ਚੱਲ ਰਿਹਾ ਹੈ ਅਤੇ ਇਹਨਾ ਸੈਂਟਰਾਂ ਵਿੱਚ ਡਾਟਾ ਐਨਟਰੀ ਆਪਰੇਟਰ, ਟੇਲਰ, ਫਰੰਟ ਆਫਿਸ ਐਸੋਸੀਏਟ, ਫੋਟੋਗ੍ਰਾਫਰ, ਰਿਟੇਲ, ਬਿਉਟੀ ਪਾਰਲਰ ਅਤੇ ਐਫ.ਟੀ.ਸੀ.ਪੀ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਕੋਈ ਵਿਦਿਆਰਥੀ ਜਿਸ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੈ, ਸਕਿਲ ਕੋਰਸ ਵਿੱਚ ਬਿਨਾਂ ਫੀਸ ਦਾਖਲਾ ਲੈ ਸਕਦਾ ਹੈ।ਵਿਦਿਆਰਥੀਆਂ ਨੂੰ ਕਿਤਾਬਾਂ ਮੁਫਤ ਦਿੱਤੀਆਂ ਜਾਂਦੀਆਂ ਹਨ।ਟ੍ਰੇਨਿੰਗ ਖਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਨੋਕਰੀ ਦਿਵਾਉਣ ਵਿਚ ਮਦਦ ਕੀਤੀ ਜਾਂਦੀ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media