ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ।
ਉਹੀ ਸ਼ੈਤਾਨੀਆਂ ਫਿਰ ਦੁਹਰਾਵਾਂ।
ਉਸੇ ਪਿਆਰੀ ਮੁਸਕਾਨ ਨਾਲ,
ਫਿਰ ਸਭ ਦਾ ਦਿਲ ਜਿੱਤ ਜਾਵਾਂ।
ਯਾਦ ਹੈ ਮੈਨੂੰ ਉਹ ਦਿਨ,
ਜਦੋਂ ਮੈਂ ਵੀ ਸਕੂਲ ਜਾਂਦਾ ਸੀ,
ਦਾਦੀ ਦੇ ਦਿੱਤੇ ਦੋ ਰੁਪਈਏ,
ਝੱਟ ਜੇਬ ਵਿੱਚ ਪਾਉਂਦਾ ਸੀ।
ਟੀਚਰ ਕੋਲੋਂ ਖਾਧੀਆਂ ਝਿੜਕਾਂ,
ਤੇ ਯਾਰਾਂ ਨਾਲ ਬਿਤਾਏ ਉਹ ਪਲ,
ਮੈਨੂੰ ਅੱਜ ਵੀ ਯਾਦ ਆਉਂਦੇ ਨੇ,
ਇਹ ਉਹੀ ਤਾਂ ਪਲ ਨੇ,
ਜੋ ਸਾਰੇ ਦਿਨ ਦੀ ਥਕਾਣ ਮਿਟਾਉਂਦੇ ਨੇ।
ਦੁਨੀਆਂ ਦੀ ਇਸ ਭੀੜ ਵਿੱਚ,
ਹੁਣ ਮੈਂ ਵੀ ਸੱਚਾ ਨਾ ਰਿਹਾ।
ਜ਼ਿੰਮੇਵਾਰੀਆਂ ਦੇ ਬੋਝ ਥੱਲੇ,
ਹੁਣ ਮੈਂ ਵੀ ਬੱਚਾ ਨਾ ਰਿਹਾ।
ਕਾਸ਼! ਮੈਂ ਮੁੜ ਬੱਚਾ ਬਣ ਜਾਵਾਂ।
ਹਰਸਿਮਰਨ ਕੌਰ
ਅੰਮ੍ਰਿਤਸਰ
ਮੋ – 70877 46050