ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਕ੍ਰਿਸਮਿਸ ਮੌਕੇ ਬਿਆਂਡ ਇੰਗਲਿਸ਼ ਸਕੂਲ ਵਲੋਂ 10ਵੇਂ ਕ੍ਰਿਸਮਸ ਫੈਸਟੀਵਲ ਦੌਰਾਨ ਨਾਟਸ਼ਾਲਾ ਵਿਖੇ ਮੈਡਮ ਸ਼ਾਲਿਨੀ ਨਿਰਦੇਸ਼ਿਤ ਇੰਗਲਿਸ਼ ਨਾਟਕ ‘ਲੈਟ ਅਸ ਬੀ’ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਮਿਸ਼ਨ ਦੀਪ ਸਕੂਲ ਦੇ ਵਿਦਿਆਰਥੀਆਂ ਸਮੇਤ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਨਾਟਕ ਦੀ ਕਹਾਣੀ ‘ਚ ਦਰਸਾਇਆ ਗਿਆ ਹੈ ਕਿ ਮਾਤਾ-ਪਿਤਾ ਬੱਚਿਆਂ ‘ਤੇ ਆਪਣੇ ਵਿਚਾਰ ਥੋਪਣ ਦੀ ਬਜ਼ਾਏ ਉਨਾਂ ਨੂੰ ਆਪਣਾ ਬਿਹਤਰ ਭਵਿਖ ਬਣਾਉਣ ਦੀ ਅਜ਼ਾਦੀ ਜਰੂਰ ਦੇਣ, ਤਾਂ ਜੋ ਆਉਣ ਵਾਲੇ ਸਮੇਂ ‘ਚ ਉਹ ਆਪਣੀ ਰੁੱਚੀ ਮੁਤਾਬਿਕ ਜੀਵਨ ਵਿੱਚ ਅੱਗੇ ਵਧਣ ਦੇ ਸਮਰੱਥ ਹੋ ਸਕਣ।
ਨਾਟਕ ਦੇ ਅੰਤ ਵਿੱਚ ਪੰਜਾਬ ਨਾਟਸ਼ਾਲਾ ਸੰਸਥਾ ਮੁੱਖੀ ਜਤਿੰਦਰ ਬਰਾੜ ਨੇ ਨਾਟਕ ਦਾ ਮੰਚਨ ਕਰਨ ਵਾਲੇ ਬੱਚਿਆਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …