Friday, July 11, 2025
Breaking News

ਚਮਕੌਰ ਦੀ ਗੜ੍ਹੀ ਨੂੰ…

sahibzade1ਵੱਡੇ ਸਾਹਿਬਜ਼ਾਦਿਆਂ ਵਲੋਂ ਚਮਕੌਰ ਦੀ ਗੜ੍ਹੀ ਨੂੰ…………
ਚਮਕੌਰ ਦੀ ਗੜ੍ਹੀ ਨੂੰ ਅਸੀਂ ਕਹਿ ਚੱਲੇ ਅਲਵਿਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ
ਖ਼ੂਨ ‘ਚ ਸਾਡੇ ਸ਼ਹੀਦੀ ਦੀ ਜਾਗ ਲਗਾਈ
ਸ਼ੁਕਰ ਹੈ ਅਸਾਂ ਕੰਨੋਂ ਨਾ ਕਤਰਾਈ
ਸਾਨੂੰ ਲਾੜੀ ‘ਚ ਮੌਤ ਮਿਲੀ ਪਸੰਦੀਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ।

ਮੇਰੇ ਪਿੱਛੇ ‘ਜੁਝਾਰ’ ਨੇ ਵਾਰੀ ਹੈ ਲਗਾਈ
ਦੁਸ਼ਮਣ ਨੂੰ ਮੌਤ ਦੀ ਧੂਲ ਹੈ ਚਟਾਈ
ਪਿਤਾ ਤੇ ਦਾਦੇ ਦਾ ਪਿਆਰ ਹੈ ਅਸੀਸਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ
ਹੁਣ ਕੌਮ-ਰੱਖਿਆ ਤੁਹਾਡੇ ਜ਼ਿੰਮੇ ਹੈ ਆਈ
ਸੱਚ ਦੀ ਹੂਕ ਸਦਾ ਹੈ ਲਗਾਈ
ਅਸਾਂ ਤਾਂ ਹੋ ਚੱਲੇ ਪਿਆਰੇ ਨੂੰ ਖ਼ੁਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ।

ਵੀਰ ਜੁਝਾਰ ਵੀਰੇ ਅਜੀਤ ਨੂੰ……………
ਵੀਰੇ ਅਜੀਤ ਮੈਂ ਵੀ ਆਪਣੀ ਵਾਰੀ ਉਡੀਕਦਾ
ਮੈਂ ਵੀ ਤੇਰਾ ਨਿੱਕਾ ਵੀਰ ਹਾਂ
ਮੈਨੂੰ ਵੀ ਜਾਚ ਸਿਖਾ ਦੇ
ਧਰਮ ਲਈ ਜਿੰਦ ਕਿੰਝ ਵਾਰੀ ਦਾ
ਪਿਤਾ ਤੇ ਦਾਦੇ ਦਾ ਪਿਆਰ ਮੈਨੂੰ ਵੀ ਦੀਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ।

ਹੱਲਾਸ਼ੇਰੀ ਮੈਨੂੰ ਵੀ ਦੇ ਵੀਰੇ
ਸ਼ਹੀਦੀ ਦੀ ਜਾਚ ਸਿਖਾ ਦੇ ਵੀਰੇ
ਪਿਤਾ ‘ਬੋਲੇ ਸੋ ਨਿਹਾਲ’ ਨਾਲ ਮੈਨੂੰ ਵੀ ਨਿਹਾਰਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ।

ਲ਼ਉ ‘ਸਿੰਘੋ’ ਹੁਣ ਤੁਹਾਡੀ ਵਾਰੀ ਹੈ ਆਈ
ਪਿਤਾ ‘ਗੋਬਿੰਦ’ ਦੀ ਕਿਤੇ ਪਿੱਠ ਨਾ ਲਵਾਈਂ
ਆਖ਼ਰੀ ਵੇਲੇ ‘ਸਤਿਨਾਮ ਵਾਹਿਗੁਰੂ’ ਚਿਤਾਰੀ ਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ
ਚਮਕੌਰ ਦੀ ਗੜ੍ਹੀ ਨੂੰ ਅਸੀਂ ਕਹਿ ਚੱਲੇ ਅਲਵਿਦਾ
ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ।

ਆਤਮਜੀਤ ਕੌਰ ‘ਆਤਮ’
ਅੰਮ੍ਰਿਤਸਰ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …

Leave a Reply