Friday, November 22, 2024

ਡੀ.ਟੀ.ਓ ਗੁਰਚਰਨ ਸਿੰਘ ਸੰਧੂ ਨੇ ਸੰਭਾਲਿਆ ਅਹੁਦਾ

PPN070303
ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ)-  ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ  ਸਹੋਤਾ ਦੇ ਤਬਾਦਲਾ ਹੋਣ  ਦੇ ਬਾਅਦ ਉਨਾਂ ਦੇ ਸਥਾਨ ਉੱਤੇ ਆਏ ਨਵੇਂ ਜਿਲਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ।ਸ਼੍ਰੀ ਸੰਧੂ ਨੇ ਆਪਣਾ ਅਹੁਦਾ ਸੰਭਾਲਣ  ਦੇ ਬਾਅਦ ਕਿਹਾ ਕਿ ਜਿਲੇ ਵਿੱਚ ਟਰੈਫਿਕ ਨਿਯਮਾਂ ਦੀ ਪੂਰੀ ਸਖਤੀ ਕੀਤੀ ਜਾਵੇਗੀ । ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਵਾਹਨ ਸਬੰਧੀ ਬਣੇ ਨਿਯਮ ਦੀਆਂ ਧੱਜੀਆਂ ਨਹੀਂ ਉਡਾਉਣ ਦਿੱਤੀਆਂ ਜਾਣਗੀਆਂ। ਉਨਾਂਨੇ ਕਿਹਾ ਕਿ ਜਦੋਂ ਤੋਂ ਫਾਜਿਲਕਾ ਜਿਲਾ ਬਣਿਆ ਸੀ ਉਦੋਂ ਤੋਂ ਪੰਜਾਬ ਸਰਕਾਰ ਦੁਆਰਾ ਉਨਾਂ ਦੀ ਨਿਯੁਕਤੀ ਕੀਤੀ ਗਈ ਸੀ । ਕੁੱਝ ਸਮਾਂ ਉਪਰੰਤ ਫਿਰ ਤੋਂ ਫਾਜਿਲਕਾ ਜਿਲੇ ਵਿੱਚ ਨਿਯੁਕਤੀ ਕੀਤੀ ਗਈ ਹੈ।ਉਨਾਂ ਦੱਸਿਆ ਕਿ ਜਿਲਾ ਟਰਾਂਸਪੋਰਟ ਦਫ਼ਤਰ ਵਿੱਚ ਲੋਕ ਆਪਣਾ ਕੰਮ ਕਰਵਾਉਣ ਸਬੰਧੀ ਕਿਸੇ ਵੀ ਤਰਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply