ਲੋਕ ਕਵੀ ਭੁਪਿੰਦਰ ਜਗਰਾਓਂ ਨਾਲ਼ ਕੀਤਾ ਰੁਬਰੂ
ਧੂਰੀ, 4 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ਼ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਤੇਜਵੰਤ ਸਿੰਘ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ।ਉਹਨਾਂ ਨਾਲ਼ ਪ੍ਰਧਾਨਗੀ ਮੰਡਲ ਵਿੱਚ ਸਰਬ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ., ਪਵਨ ਹਰੰਚਦਪੁਰੀ, ਓਮ ਪ੍ਰਕਾਸ਼ ਗਾਸੋ, ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਡਾ. ਨਰਵਿੰਦਰ ਕੌਸ਼ਲ ਸਾਬਕਾ ਡੀਨ, ਡਾ. ਭਗਵੰਤ ਸਿੰਘ, ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਸ਼ਾਮਿਲ ਹੋਏ।ਸੁਰਿੰਦਰ ਸ਼ਰਮਾ ਨਾਗਰਾ ਨੇ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ।
ਸਭ ਤੋਂ ਪਹਿਲਾਂ ਉਘੇ ਸਾਹਿਤਕਾਰ ਜਿਨ੍ਹਾਂ ਵਿੱਚ ਡਾ. ਜਸਵੰਤ ਸਿੰਘ ਕੰਵਲ, ਡਾ. ਦਲੀਪ ਕੌਰ ਟਿਵਾਣਾ, ਇੰਦਰ ਸਿੰਘ ਖ਼ਾਮੋਸ਼, ਡਾ. ਸੁਰਜੀਤ ਸਿੰਘ ਢਿੱਲੋਂ, ਡਾ. ਸੁਰਜੀਤ ਸਿੰਘ ਹਾਂਸ ਜੀਆਂ ਦੀ ਬੇਵਕਤੀ ਮੌਤ ‘ਤੇ ਸ਼ਰਧਾ ਸੁਮਨ ਭੇਂਟ ਕੀਤੇ ਅਤੇ ਕਿਹਾ ਗਿਆ ਕਿ ਇਹਨਾਂ ਸਭਨਾਂ ਦੀ ਮੌਤ ਪੰਜਾਬੀ ਸਾਹਿੱਤ ਲਈ ਵੱਡਾ ਘਾਟਾ ਹੈ।ਇਸ ਉਪਰੰਤ ਜਗਦੇਵ ਸ਼ਰਮਾ ਦਾ ਕਾਵਿ ਸੰਗ੍ਰਹਿ “ਗੁਫ਼ਤਗੂ ਬਾਕੀ ਹੈ” ਅਤੇ ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ “ਸੀਤੋ ਫ਼ੌਜਣ” ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤੇ ਗਏ।ਜਗਦੇਵ ਸ਼ਰਮਾ ਦੇ ਕਾਵਿ ਸੰਗ੍ਰਹਿ ਬਾਰੇ ਡਾ. ਨਰਵਿੰਦਰ ਕੌਸ਼ਲ ਅਤੇ ਡਾ. ਨਵਿੰਦਰ ਪੰਧੇਰ ਨੇ ਆਪਣੇ-ਆਪਣੇ ਖੋਜ ਪੱਤਰ ਪੜ੍ਹੇ।ਜਿਨ੍ਹਾਂ ‘ਤੇ ਕੀਤੀ ਗਈ ਚਰਚਾ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ, ਡਾ. ਅਵਤਾਰ ਸਿੰਘ ਢੀਂਡਸਾ, ਬਲਵੀਰ ਜਲਾਲਾਬਾਦੀ, ਗੁਰਜੀਤ ਸਿੰਘ ਜਹਾਂਗੀਰ, ਰਾਜਿੰਦਰ ਪਾਲ ਧੂਰੀ, ਗੁਰਦੀਪ ਸਿੰਘ ਕੈਂਥ ਆਦਿ ਨੇ ਭਾਗ ਲਿਆ।
ਸਮਾਗਮ ਦੇ ਦੂਜੇ ਦੌਰ ਵਿੱਚ ਪੰਜਾਬੀ ਦੇ ਉਘੇ ਲੋਕ ਕਵੀ ਭੁਪਿੰਦਰ ਜਗਰਾਓਂ ਦੇ ਰੁਬਰੂ ਕਰਵਾਇਆ ਗਿਆ।ਤਕਰੀਬਨ ਅੱਧਾ ਘੰਟਾ ਭੁਪਿੰਦਰ ਨੇ ਆਪਣੇ ਜੀਵਨ, ਲੇਖਣੀ ਅਤੇ ਸਮੁੱਚੇ ਕਾਰਜਾਂ ਬਾਰੇ ਜਾਣਕਾਰੀ ਦੇ ਕੇ ਆਪਣੀਆਂ ਤਿੰਨ ਪ੍ਰਤੀਬੱਧ ਕਵਿਤਾਵਾਂ ਵੀ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ।ਸਰੋਤੇ ਤੇ ਲੇਖਕਾਂ ਵੱਲੋਂ ਜਿੰਨਾਂ੍ਹ ਵਿੱਚ ਸਰਬ ਗੁਰਨਾਮ ਸਿੰਘ ਸੰਗਰੂਰ, ਭਰਗਾਨੰਦ ਲੌਂਗੋਵਾਲ, ਮਾ. ਗੁਰਮੇਲ ਸਿੰਘ ਮਡਾਹੜ੍ਹ, ਸੁਰਿੰਦਰ ਸ਼ਰਮਾਂ ਨਾਗਰਾ, ਜੀਵਨ ਬੜੀ ਅਤੇ ਮੋਹੀ ਅਮਰਜੀਤ ਸਿੰਘ ਨਾਟਕਕਾਰ ਨੇ ਸਵਾਲ ਕੀਤੇ।ਜਿੰਨਾਂ੍ਹ ਦੇ ਜਵਾਬ ਭੁਪਿੰਦਰ ਨੇ ਨਾਲ਼ੋ-ਨਾਲ਼ ਹੀ ਦਿੱਤੇ।ਪ੍ਰਧਾਨਗੀ ਮੰਡਲ ਵੱਲੋਂ ਸਭਾ ਦੇ ਮੈਂਬਰਾਂ ਜਗਦੇਵ ਸ਼ਰਮਾ ਅਤੇ ਅਮਰ ਗਰਗ ਕਲਮਦਾਨ ਨੂੰ “ਸਭਾ ਦਾ ਮਾਣ ਸਨਮਾਨ” ਲੋਈਆਂ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।ਇਸ ਦੇ ਨਾਲ਼ ਹੀ ਓਮ ਪ੍ਰਕਾਸ਼ ਗਾਸੋ, ਡਾ. ਸਵਰਾਜ ਸਿੰਘ, ਦਰਸ਼ਨ ਬੁੱਟਰ ਅਤੇ ਭੁਪਿੰਦਰ ਜਗਰਾਓਂ ਦਾ ਵੀ ਸਨਮਾਨ ਕੀਤਾ ਗਿਆ।ਕ੍ਰਾਂਤੀਕਾਰੀ ਕਵੀ ਬਾਵਾ ਬਲਵੰਤ ਦੀ ਯਾਦ ਵਿੱਚ ਕਵੀ ਦਰਬਾਰ ਕੀਤਾ ਗਿਆ।ਜਿਸ ਵਿੱਚ ਅਮਰਜੀਤ ਅਮਨ, ਸੱਤਪਾਲ ਪਰਾਸ਼ਰ, ਰਵੀ ਨਿਰਦੋਸ਼, ਪੇਂਟਰ ਸੁਖਦੇਵ ਧੂਰੀ, ਬੀਤ ਬਾਦਸ਼ਾਹਪੁਰੀ, ਦਿਲਸ਼ਾਦ ਜਮਾਲਪੁਰੀ, ਦੀਦਾਰ ਖਾਂ ਧਬਲਾਨ, ਰਾਮ ਸਿੰਘ ਅਲਬੇਲਾ ਅਮਲੋਹ, ਕੈਪਟਨ ਚਮਕੌਰ ਸਿੰਘ ਚਹਿਲ, ਸੁਖਵਿੰਦਰ ਲੋਟੇ, ਨਾਹਰ ਸਿੰਘ ਮੁਬਾਰਕਪੁਰੀ, ਪਰਮਜੀਤ ਦਰਦੀ, ਗੁਰਮੀਤ ਸਿੰਘ ਆਨੰਦ, ਰਘਵੀਰ ਸਿੰਘ ਅਲਬੇਲਾ, ਲੱਖਾ ਜਹਾਂਗੀਰ, ਅਸ਼ੋਕ ਭੰਡਾਰੀ, ਸੁਰਜੀਤ ਰਾਜੋਮਾਜਰਾ, ਬਲਜੀਤ ਸਿੰਘ ਸੱਪਲ, ਡਾ. ਕਮਲਜੀਤ ਟਿੱਬਾ, ਸੁਰਿੰਦਰ ਸ਼ਰਮਾਂ ਹਰਚੰਦਪੁਰਾ, ਨਰੰਜਣ ਸਿੰਘ ਦੋਹਲਾ, ਬਿਕਰਮਜੀਤ ਸਿੰਘ, ਡਾ. ਰਾਕੇਸ਼ ਸ਼ਰਮਾਂ, ਗੁਰਮੇਲ ਸਿੰਘ ਦਿਓਲ, ਸ਼ੇਰ ਸਿੰਘ ਬੇਨੜਾ, ਦੇਵੀ ਸਰੂਪ ਮੀਮਸਾ, ਰਾਜਿੰਦਰਜੀਤ ਕਾਲ਼ਾਬੂਲ਼ਾ ਆਦਿ ਨੇ ਵੀ ਭਾਗ ਲਿਆ।
ਇਸ ਸਮਾਗਮ ਵਿੱਚ ਮੂਲ ਚੰਦ ਸ਼ਰਮਾ, ਗੁਰਦਿਆਲ ਨਿਰਮਾਣ, ਹਰਮਿੰਦਰ ਸਿੰਘ ਢੀਂਡਸਾ, ਗਿਆਨੀ ਰਾਮ ਲਾਲ, ਸੁਰਜੀਤ ਸਿੰਘ ਧੂਰੀ, ਬਹਾਦਰ ਸਿੰਘ ਸਰਪੰਚ ਬੁਗਰਾ, ਰਣਜੀਤ ਭਸੀਨ, ਵਿਨੋਦ ਜਿੰਦਲ, ਮੇਘ ਰਾਜ ਜੋਸ਼ੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਸਾਰੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …