ਧੂਰੀ, 5 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿੱਚ ਹਨ ਭਾਈ-ਭਾਈ ਦੇ ਗੂੰਜ ਦੇ ਨਾਅਰਿਆਂ ਨਾਲ ਭਾਰਤੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜੱਥਾ ਸਾਢੇ ਤਿੰਨ ਸੌ ਦੇ ਕਰੀਬ ਕਾਰਕੁੰਨਾਂ ਨੂੰ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਜਾਣ ਤੋਂ ਦਿੱਲੀ ਪੁਲਿਸ ਨੇ ਸਰਿਤ ਵਿਹਾਰ ਚੌਕ ਵਿੱਚ ਰੋਕ ਲਿਆ।ਕਾਰਕੁੰਨ ਅੱਠ ਬੱਸਾਂ ‘ਤੇ ਸਵਾਰ ਸਨ, ਹੁਣ ਬਦਲਵੇਂ ਰੂਟਾਂ ਰਾਹੀਂ ਸ਼ਾਹੀਨ ਬਾਗ ਵਿੱਚ ਜਾਣ ਦੀ ਉਮੀਦ ਹੈ।15 ਦਸੰਬਰ ਤੋਂ ਸ਼ਾਹੀਨ ਬਾਗ ਵਿੱਚ ਸੀਏਏ ਖਿਲਾਫ ਸੰਘਰਸ਼ ਜਾਰੀ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਭਾਜਪਾ ਆਗੂ ਰਾਜਧਾਨੀ ਅੰਦਰ ਸ਼ਾਹੀਨ ਬਾਗ ਦੇ ਨਾਂ ‘ਤੇ ਜ਼ਹਿਰੀਲੇ ਭਾਸ਼ਣ ਦੇ ਕੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ, ਪਰ ਰੋਸ ਪ੍ਰਦਰਸ਼ਨ ਦੌਰਾਨ ਆਪਸੀ ਭਾਈਚਾਰੇ ਦੇ ਸੰਦੇਸ਼ ਦਿੱਤੇ ਜਾ ਰਹੇ ਹਨ, ਆਪਸੀ ਭਾਈਚਾਰੇ ਦੇ ਨਾਅਰੇ ਲਾ ਕੇ ਕੱਟੜਤਾ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ।ਸ਼ਿੰਗਾਰ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕਰਕੇ ਬੇਰੁਜਗਾਰੀ, ਮਹਿੰਗਾਈ ਆਰਥਿਕਤਾ ਦੇ ਮੁੱਦੇ ਜਾਣਬੁੱਝ ਕੇ ਪਿੱਛੇ ਸੁੱਟੇ ਜਾ ਰਹੇ ਹਨ, ਇਸ ਕਾਫਲੇ ਨੂੰ ਸ਼ਾਹੀਨ ਬਾਗ ਜਾਣ ਤੋਂ ਰੋਕਣ ਦੇ ਵਿਰੋਧ ਵਿੱਚ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗੁਵਾਈ ਵਿੱਚ ਪਿੰਡ ਧੂਰੀ, ਕੱਕੜਵਾਲ, ਭਸੌੜ, ਬੇਨੜਾ ਵਿੱਚ ਮੋਦੀ ਹਕੂਮਤ ਦੇ ਪੁੱਤਲੇ ਸਾੜੇ ਗਏ।ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਜੇਕਰ ਅਜੇ ਵੀ ਦਿੱਲੀ ਜਾ ਕੇ ਕਾਫਲੇ ਨੂੰ ਸ਼ਾਹੀਨ ਬਾਗ ਨਾ ਜਾਣ ਦਿੱਤਾ ਤਾਂ ਭਲਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜ਼ਿਲਾ੍ਹ ਵਿੱਤ ਸਕੱਤਰ ਕ੍ਰਿਪਾਲ ਸਿੰਘ ਧੂਰੀ, ਰਾਮ ਸਿੰਘ ਕੱਕੜਵਾਲ ਬਲਾਕ ਆਗੂ, ਜਸਪਾਲ ਸਿੰਘ ਪੇਧਨੀ ਕਲਾਂ, ਗੁਰਜੰਟ ਸਿੰਘ ਪੇਧਨੀ ਕਲਾਂ, ਗੁਰਦੇਵ ਸਿੰਘ ਲੱਡਾ, ਇਕਾਈ ਧੂਰੀ ਦੇ ਪ੍ਰਧਾਨ ਸੰਦੀਪ ਸਿੰਘ, ਕਰਨੈਲ ਸਿੰਘ ਧੂਰੀ, ਇਕਾਈ ਕੱਕੜਵਾਲ ਦੇ ਪ੍ਰਧਾਨ ਬਲੌਰ ਸਿੰਘ, ਬਘੇਰਾ ਸਿੰਘ, ਇਕਾਈ ਭਸੌੜ ਦੇ ਪ੍ਰਧਾਨ ਮਹਿੰਦਰ ਸਿੰਘ, ਜਗਦੇਵ ਸਿੰਘ ਭਸੌੜ, ਇਕਾਈ ਬੇਨੜਾ ਦੇ ਪ੍ਰਧਾਨ ਗੁਰਮੇਲ ਸਿੰਘ, ਨਹਿਰੂ ਸਿੰਘ ਅਤੇ ਬਲਾਕ ਪ੍ਰੈਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media