ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਗੁ. ਸ਼ਹੀਦ ਗੰਜ
ਸਾਹਿਬ ਵੱਡਾ ਘੱਲੂਘਾਰਾ ਕੁਪ ਰਹੀੜਾਂ ਵਿਖੇ ਜਥੇਦਾਰ ਬਾਬਾ ਜੱਸਾ ਆਹਲੂਵਾਲੀਆ ਚੌਥੇ ਮੁੱਖੀ ਬੁੱਢਾ ਦਲ ਦੀ ਅਗਵਾਈ ਹੇਠ ਯੁੱਧ ਦੌਰਾਨ ਸ਼ਹੀਦ ਹੋਏ ਅਨੇਕਾਂ ਸਿੰਘ, ਸਿੰਘਣੀਆਂ ਤੇ ਭੁਜੰਗੀ ਸ਼ਹੀਦ ਹੋ ਗਏ ਸਨ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ।
ਇਸ ਸਮੇਂ ਬਾਬਾ ਬਲਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਬਾਬਾ ਜੱਸਾ ਸਿੰਘ ਦੀ ਅਗਵਾਈ ਹੇਠ ਲੜੇ ਗਏ ਇਸ ਅਸਾਂਵੇਂ ਯੁਧ ਵਿੱਚ ਹਰ ਸਿੱਖ ਨੇ ਵੱਧ ਚੜ ਕੇ ਕੁਰਬਾਨੀ ਦਿੱਤੀ।ਉਨ੍ਹਾਂ ਮੰਗ ਕੀਤੀ ਕਿ ਇਹ ਯਾਦਗਾਰਾਂ ਦਾ ਇਤਿਹਾਸ ਸਲੇਬਸਾਂ ‘ਚ ਸ਼ਾਮਲ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਆਹਲੂਵਾਲੀਆ ਦੀ ਜਨਮ ਦੀ ਤੀਸਰੀ ਸ਼ਤਾਬਦੀ ਮੌਕੇ ਬੁੱਢਾ ਦਲ ਵਲੋਂ ਵੱਡੇ-ਵੱਡੇ ਵਿਦਵਾਨਾਂ ਤੋਂ ਵਿਸ਼ੇਸ਼ ਲੇਖ ਲਿਖਵਾ ਕੇ ਇਕ ਯਾਦਗਾਰੀ ਪੁਸਤਕ ਰੂਪੀ ਸੌਵੀਨਾਰ ਛਾਪਿਆ ਗਿਆ।ਏਸੇ ਤਰਾਂ ਹੀ ਨਵਾਬ ਕਪੂਰ ਸਿੰਘ ਜੋ ਬੁੱਢਾ ਦਲ ਦੇ ਤੀਸਰੇ ਜਥੇਦਾਰ ਸਨ ਦੀ ਯਾਦ ਨੂੰ ਸਮਰਪਿਤ ਵਿਸਾਖੀ ਮੌਕੇ ਵਿਸ਼ੇਸ਼ ਪੁਸਤਕ ਰਲੀਜ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਸਕੂਲਾਂ/ਕਾਲਜਾਂ ਦੀਆਂ ਪਾਠ ਪੁਸਤਕਾਂ ‘ਚ ਗਾਇਬ ਹੋ ਰਿਹਾ ਇਨ੍ਹਾਂ ਘੱਲੂਘਾਰਿਆਂ ਦਾ ਅਧਿਆਏ ਲਾਜ਼ਮੀ ਤੌਰ ‘ਤੇ ਸਲੇਬਸ ਵਿਚ ਸ਼ਾਮਲ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਨਾਂ ਯਾਦਗਾਰਾਂ ਅਤੇ ਸ਼ਹੀਦਾਂ ਸਿੰਘਾਂ, ਬੁੱਢਾ ਦਲ ਮੁਖੀ ਆਗੂਆਂ ਦੀ ਜੀਵਨ ਤੋਂ ਸੇਧ ਲੈ ਸਕਣ।
ਬੁੱਢਾ ਦਲ ਮੁਖੀ ਵਲੋਂ ਸਮੂਹ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵਿਸ਼ਵਪ੍ਰਤਾਪ ਸਿੰਘ, ਸਰਵਨ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਜਸਵੀਰ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਜੋਗਾ ਸਿੰਘ ਮਹੰਤ ਗੂੰਡੂਸਰ, ਭੁਜੰਗੀ ਨਰਿੰਦਰ ਸਿੰਘ, ਭੁਜੰਗੀ ਗੁਰਮੁੱਖ ਸਿੰਘ, ਜਗਦੇਵ ਸਿੰਘ ਮਾਨਸਾ ਆਦਿ ਹਾਜ਼ਰ ਸਨ।
Check Also
ਆਰਕੀਟੈਕਚਰ ਵਿਭਾਗ ਦੇ ਸਿਰ ਸੱਜਿਆ ਜਸ਼ਨ-2026 ਦਾ ਖਿਤਾਬ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋਫੈਸਰ ਡਾ. …
Punjab Post Daily Online Newspaper & Print Media