ਭੀਖੀ, 13 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ `ਚ ਹੋਈ ਹੂੰਝਾ ਫੇਰ ਜਿੱਤ `ਤੇ ਪਾਰਟੀ ਵਰਕਰਾਂ
ਵਲ਼ੋਂ ਲੱਡੂ ਵੰਡੇ ਗਏ ਅਤੇ ਜੇਤੂ ਮਾਰਚ ਕੱਢ ਕੇ ਖੁਸ਼ੀ ਮਨਾਈ ਗਈ।ਸਥਾਨਕ ਸ਼ਹਿਰ `ਚ ਵਲੰਟੀਅਰਾਂ ਨੇ ਢੋਲ ਦੀ ਤਾਲ `ਤੇ ਨਾਚ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ।ਮਾਸਟਰ ਵਰਿੰਦਰ ਸੋਨੀ ਕਿਹਾ ਕਿ ਇਸ ਜਿੱਤ ਨਾਲ ਪੰਜਾਬ `ਚ ਮੁੜ ਤੋਂ ਆਮ ਆਦਮੀ ਪਾਰਟੀ ਦੀ ਲੋਕ ਲਹਿਰ ਬਣੇਗੀ।ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਵਿਕਾਸ ਨੂੰ ਵੋਟ ਪਾਈ ਹੈ ਤੇ ਹੁਣ ਇਹ ਹਵਾ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ `ਚ ਹਨੇਰੀ ਬਣ ਕੇ ਚੱਲੇਗੀ।
ਡਾ: ਵਿਜੈ ਸਿੰਗਲਾ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਦਾਤੇਵਾਸ ਜਿਲ੍ਹਾ ਪ੍ਰਧਾਨ ਜਿੱਤ ਦੀ ਖੁਸ਼ੀ ਸਾਂਝੀ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਤੇ ਸਿਕੰਦਰ ਸਿੰਘ, ਸ਼ਿੰਦਾ ਸਿੰਘ, ਕੁਲਵੰਤ ਸਿੰਘ, ਮਾਨਕ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ ਖਿੱਲਣ, ਸੰਸਾਰ ਸਿੰਘ ਖਿੱਲਣ, ਮਲਕੀਤ ਸਿੰਘ ਧਲੇਵਾਂ, ਜਗਤਾਰ ਸਿੰਘ ਖੀਵਾ, ਪ੍ਰਗਟ ਸਿੰਘ ਗੁੜਥੜੀ, ਸੰਦੀਪ ਸਮਾਉਂ, ਅਮ੍ਰਿਤ ਸਿੰਘ ਅਤੇ ਜੱਸੀ ਭੀਖੀ ਮੋਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media