Sunday, June 21, 2026

ਮਹਿਲਾ-ਪੁਰਸ਼ਾਂ ਦੀ ਨਾਰਥਜੌਨ ਰਾਕੇਟਬਾਲ ਚੈਂਪੀਅਨਸ਼ਿਪ ਦਾ ਐਲਾਨ

31 ਮਈ ਤੋ 2 ਜੂਨ ਤੱਕ ਜੀਂਦ ਹਰਿਆਣਾ ਵਿਖੇ ਹੋਵੇਗੀ ਆਯੋਜਿਤ – ਭੱਲਾ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੰਧੂ) – ਮਹਿਲਾ-ਪੁਰਸ਼ਾਂ ਦੀ ਨਾਰਥਜੋਨ ਰਾਕੇਟਬਾਲ ਚੈਂਪੀਅਨਸ਼ਿਪ 2020-21 ਦੇ ਲਈ ਤਾਰੀਕਾਂ ਤੇ ਸਥਾਨ ਦਾ Sports1ਐਲਾਨ ਕਰ ਦਿੱਤਾ ਗਿਆ।ਰਾਕੇਟਬਾਲ ਐਸੋਸੀਏਸ਼ਨ ਆਫ ਇੰਡੀਆ ਤੇ ਪੰਜਾਬ ਦੇ ਸਰਕਦਾ ਅਹੁੱਦੇਦਾਰ ਤੇ ਬਹੁ ਖੇਡ ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਐਸੋਸੀਏਸ਼ਨਾਂ ਦੇ ਕੌਮੀ ਪ੍ਰਧਾਨ ਲਖਬੀਰ ਸਿੰਘ ਪੀ.ਪੀ.ਐਸ ਏ.ਆਈ.ਜੀ ਜੋਨਲ (ਸੀ.ਆਈ.ਡੀ) ਅਤੇ ਜਨਰਲ ਸਕੱਤਰ ਪਿ੍ਰੰ. ਬਲਵਿੰਦਰ ਸਿੰਘ ਤੇ ਸੂਬਾ ਪ੍ਰਧਾਨ ਐਸ.ਐਚ.ਓ ਪਰਮਜੀਤ ਸਿੰਘ ਵਿਰਦੀ ਸਮੇਤ ਹੋਰਨਾਂ ਅਹੁੱਦੇਦਾਰਾਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਮਹਿਲਾ-ਪੁਰਸ਼ਾਂ ਦੀ ਨਾਰਥਜੌਨ ਰਾਕੇਟਬਾਲ ਚੈਂਪੀਅਨਸ਼ਿਪ 2020-21 ਮਿਤੀ 31 ਮਈ ਤੋਂ 2 ਜੂਨ ਤੱਕ ਐਸ.ਕੇ ਸਪੋਰਟਸ ਕਿੰਗ ਅਕੈਡਮੀ ਨੇੜੇ ਸਫੈਦਾਂ ਬਾਈਪਾਸ ਜ਼ਿਲ੍ਹਾ ਜੀਂਦ ਹਰਿਆਣਾ ਵਿਖੇ ਆਯੋਜਿਤ ਕੀਤੀ ਜਾਵੇਗੀ। ਜਿਸ ਦੇ ਲਈ ਦਾਖਲਾ ਫਾਰਮਾ ਦੀ ਅੰਤਿਮ ਮਿਤੀ 5 ਮਈ ਨਿਰਧਾਰਤ ਕੀਤੀ ਗਈ ਹੈ।ਕੋਚ ਜੀ.ਐਸ ਭੱਲਾ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਰਾਜਾਂ ਤੇ ਜ਼ਿਲ੍ਹਾ ਐਸੋਸੀਏਸ਼ਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਸ ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਸਿਰੇ ਚੜ੍ਹਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖੇ ਜਾਣ ਦੇ ਨਾਲ-ਨਾਲ ਵੱਖ-ਵੱਖ ਟੀਮਾਂ ਦਾ ਗੱਠਨ ਵੀ ਕੀਤਾ ਜਾਵੇਗਾ।
              ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਗਿੱਲ, ਇੰਦਰਜੀਤ ਕੁਮਾਰ, ਗੁਰਪ੍ਰੀਤ ਅਰੋੜਾ, ਮਾਸਟਰ ਗੁਰਬੀਰ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਗੁਰਮੀਤ ਸਿੰਘ ਲੱਕੀ, ਪੰਕਜ ਕੁਮਾਰ, ਹਰਜਿੰਦਰ ਸਿੰਘ ਗਿੱਲ, ਗੁਰਪ੍ਰੀਤ ਅਰੋੜਾ, ਸਰਬਜੀਤ ਸਿੰਘ ਸੈਣੀ, ਸਿਮਰਨਜੀਤ ਕੌਰ, ਸੁਮਨਦੀਪ ਕੌਰ, ਹਰਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਪ੍ਰੀਤੀ, ਗੁਰਸਿਮਰਨ ਸਿੰਘ, ਅਰੁਣ ਕੁਮਾਰ, ਗੁਰਪ੍ਰਤਾਪ ਸਿੰਘ, ਕਰਨ ਕੁਮਾਰ, ਕੰਵਲਜੀਤ ਸਿੰਘ, ਹਰਦੇਵ ਸਿੰਘ, ਦਿਵਿਆ, ਤਮੰਨਾ, ਅਮਨਦੀਪ ਕੌਰ, ਨਵਜੋਤ ਕੌਰ, ਗੁਰਪ੍ਰੀਤ ਕੌਰ, ਗੁਰਦੀਪ ਕੌਰ, ਰੇਨੂੰ ਪਲਾਹ ਆਦਿ ਹਾਜ਼ਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …