Monday, April 6, 2026

ਸਵ. ਪ੍ਰਿੰਸੀਪਲ ਸ਼ਰਨਜੀਤ ਕੌਰ ਨਮਿਤ ਅੰਤਿਮ ਅਰਦਾਸ ਅੱਜ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੰਧੂ) – ਕੌਮੀ ਤੇ ਸੂਬਾ ਰਾਕੇਟਬਾਲ ਅਤੇ ਬਾਲ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਕਮੇਟੀ ਦੇ PPNJ1802202009ਸਾਬਕਾ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੀ ਵੱਡੀ ਭੈਣ ਤੇ ਸਾਬਕਾ ਪ੍ਰਿੰਸੀਪਲ ਸ.ਸ.ਸ.ਸਕੂਲ ਮੱਲੂਨੰਗਲ ਪ੍ਰਿੰਸੀਪਲ ਸ਼ਰਨਜੀਤ ਕੌਰ (64) ਪਤਨੀ ਅਵਤਾਰ ਸਿੰਘ ਪੁੱਤਰੀ ਗੁਰਦੀਪ ਸਿੰਘ ਨਿਵਾਸੀ ਕੋਟ ਖਾਲਸਾ ਦਾ ਦਿਹਾਂਤ ਹੋ ਗਿਆ ਹੈ।ਪ੍ਰਿੰ. ਬਲਵਿੰਦਰ ਸਿੰਘ ਤੋਂ ਜਾਣਕਾਰੀ ਅਨੁਸਾਰ ਬੀਬੀ ਸ਼ਰਨਜੀਤ ਕੌਰ ਬੀਤੇ ਕਈ ਮਹੀਨਿਆਂ ਤੋਂ ਬ੍ਰੈਸਟ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਸਨ।
            ਪੀੜ੍ਹਤ ਪਰਿਵਾਰ ਦੇ ਨਾਲ ਦੁੱਖ-ਸਾਂਝਾ ਕਰਨ ਵਾਲਿਆਂ ਵਿੱਚ ਰਾਕੇਟਬਾਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਲਖਬੀਰ ਸਿੰਘ ਪੀਪੀਐਸ, ਏ.ਆਈ.ਜੀ. ਜੌਨਲ ਸੀ.ਆਈ.ਡੀ,ਅਰਜੁਨ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ, ਕੌਮੀ ਕੋਚ ਬਲਦੇਵ ਸਿੰਘ, ਸਾਬਾਕਾ ਡੀ.ਐਸ.ਓ ਐਚ.ਐਸ ਮੱਲ੍ਹੀ, ਡੀ.ਐਸ.ਓ. ਗੁਰਲਾਲ ਸਿੰਘ ਰਿਆੜ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਸਹਾਇਕ ਨੇਹਾ ਚਾਵਲਾ ਸੋਨੀ, ਕੋਚ ਗੁਰਮੀਤ ਸਿੰਘ ਮੀਤਾ, ਸੂਬਾ ਪ੍ਰਧਾਨ ਐਸ.ਐਚ.ਓ ਪਰਮਜੀਤ ਸਿੰਘ ਵਿਰਦੀ, ਬਹੁ ਖੇਡ ਕੋਚ ਜੀ.ਐਸ ਭੱਲਾ, ਖੇਡ ਪੀਆਰਓ ਜੀ.ਐਸ ਸੰਧੂ, ਕੋਚ ਗੁਰਿੰਦਰ ਸਿੰਘ ਮੱਟੂ, ਕੋਚ ਬਲਜਿੰਦਰ ਸਿੰਘ ਮੱਟੂ, ਕੋਚ ਬਲਦੇਵ ਰਾਜ, ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮੁਨੀਸ਼ ਕੁਮਾਰ, ਕੋਚ ਹਰਮੀਤ ਸਿੰਘ, ਕੋਚ ਪ੍ਰਦੀਪ ਕੁਮਾਰ, ਡੀ.ਪੀ.ਈ ਸਲਵਿੰਦਰ ਸਿੰਘ, ਕੋਚ ਭੁਪਿੰਦਰ ਪਾਲ ਸਿੰਘ ਲੂਸੀ, ਕੋਚ ਅਮਰਜੀਤ ਕੌਰ, ਕੋਚ ਬਲਦੀਪ ਸਿੰਘ ਸੋਹੀ, ਹਰਜਿੰਦਰ ਸਿੰਘ ਗਿੱਲ ਤਰਨ ਤਾਰਨ, ਇੰਦਰਜੀਤ ਕੁਮਾਰ, ਗੁਰਪ੍ਰੀਤ ਅਰੋੜਾ, ਮਾਸਟਰ ਗੁਰਬੀਰ ਸਿੰਘ, ਅਸ਼ਵਨੀ ਕੁਮਾਰ ਸ਼ਰਮਾ, ਸਿਮਰਨਜੀਤ ਕੌਰ, ਸੁਮੁਨਦੀਪ ਕੌਰ, ਹਰਜੀਤ ਕੌਰ, ਗੁਰਪ੍ਰੀਤ ਕੌਰ, ਪ੍ਰੀਤੀ, ਗੁਰਸਿਮਰਨ ਸਿੰਘ, ਅਰੁਣ ਕੁਮਾਰ, ਗੁਰਪ੍ਰਤਾਪ ਸਿੰਘ, ਅਮਰਦੀਪ ਕੌਰ, ਨਵਜੋਤ ਕੌਰ, ਗੁਰਦੀਪ ਕੌਰ ਤੇ ਰੇਨੂੰ ਪਲਾਹ ਦੇ ਨਾਮ ਵਰਣਨਯੋਗ ਹਨ।
             ਸਵ. ਬੀਬੀ ਸ਼ਰਨਜੀਤ ਕੌਰ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 18 ਫਰਵਰੀ ਦਿਨ ਮੰਗਲਵਾਰ ਨੂੰ ਜੱਦੀ ਗ੍ਰਹਿ ਕੋਟ ਖਾਲਸਾ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਵੇਗਾ।ਜਿਸ ਦੌਰਾਨ ਸਮਾਜ ਸੇਵੀ ਤੇ ਖੇਡ ਸੰਸਥਾਵਾਂ ਦੇ ਅਹੁੱਦੇਦਾਰਾਂ ਤੇ ਮੈਂਬਰ ਸਵ. ਪ੍ਰਿੰ. ਸ਼ਰਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …