ਸਮਰਾਲਾ, 18 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਨੇੜਲੇ ਪਿੰਡ ਰਾਜੇਵਾਲ ਵਿਖੇ ਸੰਤ ਬਾਬਾ ਜਾਗਣ ਦਾਸ ਜੀ ਸਪੋਰਟਸ ਕਲੱਬ ਰਜਿ: ਗਰਾਮ
ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 5ਵਾਂ ਕਬੱਡੀ ਕੱਪ 21 ਫਰਵਰੀ ਨੂੰ ਪਿੰਡ ਦੇ ਸੀਨੀ: ਸਕੂਲ ਦੇ ਖੇਡ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਜੱਸਾ ਪ੍ਰਧਾਨ, ਸੁਖਪਾਲ ਸਿੰਘ ਢਿੱਲੋਂ ਸਰਪੰਚ, ਲਖਵੀਰ ਸਿੰਘ, ਪੰਚ ਮਨਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਕਬੱਡੀ ਕੱਪ ਵਿੱਚ ਕਬੱਡੀ 55 ਕਿਲੋ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ।ਜਿਸ ਦਾ ਪਹਿਲਾ ਇਨਾਮ 71000 ਰੁਪਏ ਤੇ ਦੂਸਰਾ ਇਨਾਮ 51000 ਰੁਪਏ ਦਿੱਤਾ ਜਾਵੇਗਾ।
ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮੋਟਰ ਸਾਈਕਲ ਦਿੱਤੇ ਜਾਣਗੇ।ਇਨਾਮਾਂ ਦੀ ਵੰਡ ਇਲਾਕੇ ਦੇ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਕਰਨਗੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media