ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੋਨੀ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਵਲੋਂ ਵਾਰਡ ਨੰ: 71 ਦੇ ਇਲਾਕੇ ‘ਚ
ਮੰਨੇ ਸ਼ਾਹ ਵਾਲੀ ਦਰਬਾਰ ਵਿਖੇ ਆਪਣੇ ਸਾਥੀਆਂ ਸਮੇਤ ਦਰਬਾਰ ਵਿਖੇ ਮੱਥਾ ਟੇਕਿਆ ਅਤੇ ਵਿਕਾਸ ਕੰਮਾਂ ਨੂੰ ਪੂਰਾ ਕਰਵਾਉਣ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ 3 ਲੱਖ ਰੁਪਏ ਦਾ ਚੈਕ ਦਿੱਤਾ।ਡੇਰਾ ਬਾਬਾ ਮੰਨੇ ਸ਼ਾਹ ਵਾਲੀ ਕਾਦਰੀ ਘਰਾਣਾ ਵੈਲਫੇਅਰ ਸੁਸਾਇਟੀ ਵਲੋਂ ਉਨਾਂ ਦਾ ਸਨਮਾਨ ਕੀਤਾ ਗਿਆ।
ਉਨਾਂ ਨੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬੋਹੜ ਸ਼ਾਹ ਅਤੇ ਸੁਸਾਇਟੀ ਦੇ ਮੈਬਰਾਂ ਨੂੰ ਵੀ ਤਿੰਨ ਲੱਖ ਦਾ ਚੈਕ ਸੌਂਪਿਆ ਅਤੇ ਦਰਬਾਰ ਦੀ ਸੁੰਦਰਤਾ ਲਈ ਪੰਜ ਲੱਖ ਹੋਰ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਕੌਸਲਰ ਵਿਕਾਸ ਸੋਨੀ, ਕਾਂਗਰਸ ਨੇਤਾ ਅਸਵਨੀ ਕੁਮਾਰ ਪੱਪੂ, ਕੌਸਲਰ ਲਖਵਿੰਦਰ ਸਿੰਘ, ਯੁਵਾ ਨੇਤਾ ਪਰਮਜੀਤ ਸਿੰਘ ਚੌਪੜਾ, ਸਤਪਾਲ ਸਿੰਘ, ਪਿਟੂ ਪ੍ਰਧਾਨ, ਰਤਨ ਸਿੰਘ, ਕੁਲਦੀਪ ਸਿੰਘ, ਮੇਅਰ ਸਿੰਘ, ਨਿਸ਼ਾਨ ਸਿੰਘ ਅਤੇ ਪਿੰਡ ਤੇ ਲੋਕ ਹਾਜ਼ਰ ਸਨ।
ਉਨਾਂ ਨੇ ਪੰਡ ਥਾਂਦੇ ਦੇ ਗੁਰੂ ਘਰ ਵਿਚ ਵੀ ਮੱਥਾ ਟੇਕਿਆ ਅਤੇ ਪਿੰਡ ਦੀ ਪੰਚਾਇਤ ਨੂੰ ਗੁਰਦੁਆਰੇ ਦੀ ਮੁਰੰਮਤ ਅਤੇ ਸੁੰਦਰਤਾ ਲਈ ਦੋ ਲੱਖ ਦਾ ਚੈਕ ਦਿੱਤਾ। ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਿੰਡ, ਮੁਹੱਲੇ ਦਾ ਵਿਕਾਸ ਕਰਨ ਲਈ ਤਤਪਰ ਹੈ ਅਤੇ ਸਾਂਝੇ ਕੰਮਾਂ ਲਈ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਨੇ ਪਿੰਡ ਦੇ ਵਕਾਸ ਲਈ 20 ਲੱਖ ਰੁਪਏ ਹੋਰ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਕੌਸਲਰ ਵਿਕਾਸ ਸੋਨੀ, ਪਿੰਡ ਦਾ ਸਰਪੰਚ ਗੋਰਾ ਸ਼ਾਹ, ਕਾਂਗਰਸ ਨੇਤਾ ਅਸਵਨੀ ਕੁਮਾਰ ਪੱਪੂ, ਯੁਵਾ ਨੇਤਾ ਪਰਮਜੀਤ ਸਿੰਘ ਚੌਪੜਾ ਅਤੇ ਪਿੰਡ ਦੇ ਲੋਕ ਹਾਜ਼ਰ ਸਨ।
Punjab Post Daily Online Newspaper & Print Media