ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬਲਦ ਦੀ ਮੌਤ ਹੋ ਗਈ ਹੈ।ਜਦਕਿ
ਇਸ ਹਾਦਸੇ `ਚ ਚਾਲਕ ਦੇ ਸੱਟਾਂ ਲੱਗਣ ਦਾ ਸਮਾਚਾਰ ਹੈ।ਕਿਸਾਨ ਹਰਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਖੀਵਾ ਕਲਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦਾ ਨੌਕਰ ਮੱਘਰ ਸਿੰਘ ਬਲਦ ਰੇਹੜੀ ਰਾਹੀਂ ਖੇਤੋਂ ਹਰਾ ਚਾਰਾ ਲੈ ਕੇ ਘਰ ਵਾਪਸ ਆ ਰਿਹਾ ਸੀ ਕਿ ਡੇਰੇ ਵਾਲੀ ਗਲੀ ਦੇ ਮੋੜ ਨੇੜੇ ਪਾਣੀ ਵਿੱਚ ਡੁੱਬੇ ਪਏ ਬਿਜਲੀ ਵਾਲੇ ਬਕਸੇ ਦਾ ਕਰੰਟ ਪਾਣੀ `ਚ ਹੋਣ ਕਾਰਨ ਬਲਦ ਰੇਹੜੀ ਕਰੰਟ ਦੀ ਲਪੇਟ `ਚ ਆ ਗਈ ਅਤੇ ਉਸੇ ਸਮੇਂ ਬਲਦ ਦੀ ਮੌਤ ਹੋ ਗਈ ਅਤੇ ਨੌਕਰ ਮੱਘਰ ਸਿੰਘ ਰੇਹੜੀ ਦੇ ਦੂਜੇ ਪਾਸੇ ਜਾ ਡਿੱਗਾ।ਜਿਸ ਦੇ ਕੁੱਝ ਸੱਟਾਂ ਵੱਜੀਆਂ ਪਰ ਜਾਨ ਬਚ ਗਈ।ਉਹਨਾਂ ਦੱਸਿਆ ਕਿ ਸਹਿਜਪ੍ਰੀਤ ਸਿੰਘ ਵਲੋਂ ਬਿਜਲੀ ਦਾ ਸਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰਨ ‘ਤੇ ਉਸ ਨੂੰ ਵੀ ਕਰੰਟ ਲੱਗਾ।ਪਰ ਉਸ ਲੋਈ ਕਾਰਨ ਖਤਰਾ ਟਲ ਗਿਆ।ਜਗਸੀਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੇ ਮੌਕੇ `ਤੇ ਪਹੁੰਚ ਕੇ ਮਦਦ ਕੀਤੀ।
ਇਸ ਘਟਨਾ ਨੂੰ ਹਰਦੇਵ ਸਿੰਘ ਅਤੇ ਉਥੇ ਮੌਜੂਦ ਪਿੰਡ ਵਾਸੀਆਂ ਨੇ ਪਾਵਰਕਾਮ ਦੀ ਅਣਗਹਿਲੀ ਦੱਸਿਆ।ਉਨਾਂ ਕਿਹਾ ਕਿ ਜਮੀਨ ‘ਤੇ ਲੱਗੇ ਬਿਜਲੀ ਦੇ ਬਕਸੇ ਲੋਕਾਂ ਲਈ ਖਤਰਾ ਬਣੇ ਹੋਏ ਹਨ।ਪਾਵਰਕਾਮ ਦੇ ਸਬੰਧਤ ਜੇ.ਈ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਖੀਵਾ ਕਲਾਂ ਦੀ ਇਹ ਸਮੱਸਿਆ ਉਹਨਾਂ ਦੇ ਧਿਆਨ `ਚ ਹੈ, ਐਸਟੀਮੇਟ ਬਣਾਇਆ ਹੋਇਆ ਹੈ, ਠੇਕਾ ਹੋ ਜਾਣ `ਤੇ ਸਾਰਾ ਕੰਮ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਿਲਹਾਲ ਘਟਨਾ ਸਥਾਨ `ਤੇ ਜਾ ਕੇ ਮੀਟਰ ਬਕਸਾ ਉਚਾ ਕਰ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media