Tuesday, March 17, 2026

ਖਾਲਸਾ ਕਾਲਜ ਵਿਖੇ ਪ੍ਰਤੀਯੋਗੀ ਇਮਤਿਹਾਨਾਂ ’ਚ ਸਫਲਤਾ ਸਬੰਧੀ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਵਿਖੇ ਇਕਨਾਮਕਿਸ ਦੇ ਪੋਸਟ ਗਰੈਜ਼ੂਏਟ ਵਿਭਾਗ ਨੇ ‘ਪ੍ਰਤੀਯੋਗੀ ਇਮਤਿਹਾਨਾਂ ’ਚ PPNJ1503202010ਸਫ਼ਲਤਾ ਪ੍ਰਾਪਤ ਕਰਨ ਲਈ ਰੋਡਮੈਪ’ ਅਤੇ ‘ਮਾਨਸਿਕ ਯੋਗਤਾ ਵਿਸ਼ੇ ਦੀ ਭੂਮਿਕਾ’ ਵਿਸ਼ੇ ’ਤੇ ਇਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਵਿਸ਼ੇਸ਼ ਭਾਸ਼ਣ ’ਚ ਆਈ.ਬੀ.ਟੀ ਅੰਮ੍ਰਿਤਸਰ ਦੇ ਰਿਲੇਸ਼ਨਸ਼ਿਪ ਮੈਨੇਜ਼ਰ ਗਗਨਦੀਪ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਸਫ਼ਲਤਾ ਪ੍ਰਾਪਤ ਕਰਨ ਦੇ ਗੁਰ ਦੱਸੇ।ਉਨ੍ਹਾਂ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਦੇ ਖ਼ੇਤਰ ਨਾਲ ਜੁੜੀਆਂ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਬਾਰੇ ਵੀ ਜਾਣੂ ਕਰਵਾਇਆ।
              ਮਾਨਸਿਕ ਯੋਗਤਾ ਵਿਸ਼ੇ ਦੇ ਮਾਹਿਰ ਦਿਨੇਸ਼ ਨੇ ਵਿਦਿਆਰਥੀਆਂ ਨੂੰ ਮਾਨਸਿਕ ਯੋਗਤਾ ਅਤੇ ਤਰਕ ਵਿਸ਼ੇ ’ਤੇ ਭਾਸ਼ਣ ਦਿੱਤਾ।ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੀਆਂ ਗਣਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਲੱਗ-ਅਲੱਗ ਸਰਲ ਅਤੇ ਸ਼ਾਰਟਕਟ ਤਰੀਕਿਆਂ ਸਬੰਧੀ ਚਾਨਣਾ ਪਾਇਆ।ਵਿਦਿਆਰਥੀਆਂ ਨੇ ਆਈ.ਬੀ.ਟੀ ਦੀ ਟੀਮ ਦੁਆਰਾ ਵੰਡੇ ਗਏ ਪ੍ਰਸ਼ਨ ਪੱਤਰ ਹੱਲ ਕੀਤਾ।
                    ਬੁਲਾਰਿਆਂ ਨੇ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵ ਿਦਿੱਤੇ। ਇਸ ਮੌਕੇ ਪ੍ਰੋ: ਜਗਵਿੰਦਰ ਕੌਰ ਘੁੰਮਣ ਮੁਖੀ ਅਰਥ ਸ਼ਾਸ਼ਤਰ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅੰਜੂ ਸ਼ਰਮਾ, ਡਾ. ਗੀਤਇੰਦਰ ਮਾਨ, ਡਾ. ਸਵਿਤਾ, ਡਾ. ਨਵਜੋਤ ਕੌਰ, ਡਾ. ਸੁਪ੍ਰੀਤ ਕੌਰ, ਡਾ. ਸਿਓਜ਼ੀ ਭਾਟੀਆ, ਡਾ. ਕਵਲਜੀਤ ਕੌਰ, ਡਾ. ਪਿੰਕੀ ਬੈਂਸ, ਡਾ. ਹਰਮਨਦੀਪ ਕੌਰ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …