ਲੰਘੀਏ ਨਾ ਕਦੇ ਗਧੇ ਘੋੜੇ ਦੀ ਪਿਛਾੜੀ ਜੀ
ਕੁਰਾਹੇ ਪਾਉਂਦੀ ਲੰਡਰਾ ਦੀ ਆੜੀ ਜੀ
ਕਾਹਦਾ ਸਾਉ ਪੁੱਤ ਉਹ, ਜੋ ਪੁੱਟੇ ਪਿਉ ਦੀ ਦਾੜੀ ਜੀ।
ਮਾੜਾ ਹੁੰਦਾ ਝਾਕਾ ਓਪਰੀ ਜਨਾਨੀ ਦਾ
ਬਹੁਤਾ ਸਮਾਂ ਟਿਕਦਾ ਨਾ ਪੈਸਾ ਬੇਈਮਾਨੀ ਦਾ
ਜੱਗ ਵਿੱਚ ਉੱਚਾ ਹੋਵੇ ਨਾਂਅ ਬੰਦੇ ਦਾਨੀ ਦਾ।
ਮਾੜੀ ਔਲਾਦ ਮਾਪਿਆਂ ਦੀ ਜੋ ਮੰਨੇ ਘੂਰ ਨਾ
ਹੌਸਲੇ ਨੂੰ ਮੰਜ਼ਿਲਾਂ ਕਦੇ ਵੀ ਦੂਰ ਨਾ
ਸੱਚਿਆਂ ‘ਤੇ ਝੂਠ ਦਾ ਚੜਦਾ ਸਰੂਰ ਨਾ।
ਹੁੰਦੇ ਚੰਗੇ ਕੰਮ ਵਿੱਚ ਲੱਤ ਨੀ ਫਸਾਉਣੀ ਚਾਹੀਦੀ
ਯਾਰੀ ਲਾ ਕੇ ਪਿੱਠ ਨੀ ਦਿਖਾਉਣੀ ਚਾਹੀਦੀ
ਭੁੱਲ ਕੇ ਵੀ ਨਸ਼ੇੜੀ ਨਾਲ ਧੀ ਨੀ ਵਿਆਉਣੀ ਚਾਹੀਦੀ।
ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ, ਜਿਲ੍ਹਾ ਬਠਿੰਡਾ।
ਮੋ – 9465818158