Sunday, December 22, 2024

ਕਰੋਨਾ ਵਿੱਚ ਹੀ ਉਲਝਿਆ……

ਕਰੋਨਾ ਵਿੱਚ ਹੀ ਉਲਝਿਆ ਦੇਸ਼ ਸਾਰਾ,
ਟਰਾਂਸਪੋਰਟ ਵੀ ਹੋਗੀ ਹੁਣ ਬੰਦ ਮੀਆਂ।

ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ,
ਜਿਨ੍ਹਾਂ ਦਾ ਨਾਲ ਭਵਿੱਖ ਸਬੰਧ ਮੀਆਂ।

ਆਮ ਜੀਵਨ ਵੀ ਤਹਿਸ ਤੇ ਨਹਿਸ ਹੋਇਆ,
ਤੈਅ ਕਰਨਗੇ ਲੋਕ ਕਿਵੇਂ ਪੰਧ ਮੀਆਂ।

ਚੌਣੇ ਰੇਟਾਂ ‘ਤੇ ਮਾਸਕ ਵੀ ਲੱਭਦੇ ਨਾ,
ਡਾਵਾਂ ਡੋਲ ਸਰਕਾਰੀ ਪ੍ਰਬੰਧ ਮੀਆਂ।

ਸਾਲ ਨਵਾਂ ਕੀ ਚੜਿਆ, ਚੜਦਿਆਂ ਹੀ,
ਚਾੜ੍ਹ ਗਿਆ ਨਿਵੇਕਲਾ ਚੰਦ ਮੀਆਂ।

ਦੱਦਾਹੂਰੀਆ ਕਹੇ ਆਫਤ ਟਾਲਣੇ ਨੂੰ,
ਯਾਦ ਦੁਨੀਆਂ ਨੂੰ ਪਵੇਗਾ ਰੱਬ ਮੀਆਂ।

Jasveer Dadahoor

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 9569149556

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …