Wednesday, March 12, 2025
Breaking News

ਬੇਗਾਨੇ ਦੇਸ਼ ਤੋਂ

ਬੇਗਾਨੇ ਦੇਸ਼ ਤੋਂ ਕੋਰੋਨਾ
ਹੈ ਸਾਡੇ ਦੇਸ਼ ਵਿੱਚ ਆਇਆ।

ਇਸ ਨੇ ਡਿਕਟੇਟਰਾਂ ਵਾਂਗ
ਹੈ ਹਰ ਕਿਸੇ ਨੂੰ ਡਰਾਇਆ।

ਛੱਡ ਕੇ ਧਰਮਾਂ ਦੀਆਂ ਲੜਾਈਆਂ
ਕੱਠੇ ਹੋ ਜਾਓ ਸਾਰੇ।

ਏਕਤਾ ਅੱਗੇ ਦੋਸਤੋ
ਵੱਡੇ ਤੋਂ ਵੱਡਾ ਦੈਂਤ ਵੀ ਹਾਰੇ।

ਇਕ, ਦੂਜੇ ਦੀਆਂ ਲੱਤਾਂ
ਖਿੱਚਣ ਲਈ ਪਓ ਨਾ ਕਾਹਲੇ।

ਇਸ ਨੂੰ ਮਾਰਨ ਦਾ ਹਥਿਆਰ
ਨਾ ਕੋਈ ਬਣਿਆ ਹਾਲੇ।

ਇਸ ਨੂੰ ਹਾਰ ਦਿਓ
ਆਪਣੇ ਘਰਾਂ ‘ਚ ਰਹਿ ਕੇ।

ਦੇਖਿਓ ਕਿਤੇ ਇਹ ਤੁਹਾਡੇ ‘ਤੇ
ਰਾਜ ਨਾ ਕਰਨ ਲੱਗ ਪਏ ਬਹਿ ਕੇ।

ਜ਼ਰੂਰਤਮੰਦਾਂ ਦੀ ਮਦਦ ਕਰੋ
ਆਪਣੀ ਜਾਨ ਵੀ ਜ਼ੋਖ਼ਮ ‘ਚ ਪਾ ਕੇ।

ਕਿਤੇ ਤੁਹਾਨੂੰ ਅਫਸੋਸ ਨਾ ਹੋਵੇ
ਮਨੱਖੀ ਜਾਮੇ ‘ਚ ਆ ਕੇ।

ਖਤਮ ਹੋ ਜਾਣਗੇ ਉਹ
ਦੁਨੀਆਂ ‘ਤੇ ਕਾਬਜ਼ ਹੋਣਾ ਚਾਹੁੰਦੇ ਜਿਹੜੇ।

ਰਲ ਮਿਲ ਕੇ ਰਹਿਣ ਦੀ
ਇਹ ਸਿੱਖਿਆ ਵੀ ਦੇਵੇ।

Mohinder S Mann

 

 

 

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ।
ਮੋ – 9915803554

Check Also

ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ …