ਗੁਰਦਾਸਪੁਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੰਡ ਭੈਣੀ ਪਸਵਾਲ
ਬਲਾਕ ਕਾਹਨੂੰਵਾਨ ਗੁਰਦਾਸਪੁਰ ਦੇ ਇਕ 60 ਸਾਲਾ ਮਰੀਜ਼ ਦੀ ਕਰੋਨਾ ਰਿਪੋਰਟ ਪੋਜ਼ਵਿਟ ਆਈ ਹੈ।
ਉਨਾਂ ਦੱਸਿਆ ਕਿ ਮਰੀਜ਼ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੋਇਆ ਸੀ ਅਤੇ ਕਰੋਨਾ ਵਾਇਰਸ ਦੇ ਲੱਛਣ ਤੋਂ ਪ੍ਰਭਾਵਿਤ ਸੀ।ਇਸ ਲਈ ਮਰੀਜ਼ ਦਾ ਟੈਸਟ ਕੀਤਾ ਗਿਆ ਸੀ।ਜਿਸ ਦੀ ਰਿਪੋਰਟ ਪੋਜ਼ਟਿਵ ਆਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ।ਸਿਹਤ ਵਿਭਾਗ ਵਲੋਂ ਪ੍ਰੋਟੋਕੋਲ ਤਹਿਤ ਅਗਲੇਰੇ ਕਦਮ ਚੁੱਕੇ ਜਾ ਰਹੇ ਹਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media