ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਫਾਜਿਲਕਾ ਸਿੱਖਿਆ ਬਲਾਕ ਦੋ ਦੇ ਅਨੁਸਾਰ ਆਉਂਦੇ ਕਰੀਬ 65 ਸਕੂਲ ਸੰਚਾਲਕਾਂ ਦੀ ਇੱਕ ਬੈਠਕ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸ਼ਰਮਾ ਦੀ ਦੇਖਰੇਖ ਵਿੱਚ ਹੋਈ।ਬੈਠਕ ਵਿੱਚ ਸਰਵ ਸਿੱਖਿਆ ਅਭਾਇਨ ਪ੍ਰਭਾਰੀ ਸਰਲ ਕੁਮਾਰ, ਕਮਲੇਸ਼ ਰਾਣੀ, ਅਚਲਾ ਰਾਣੀ, ਪੂਜਾ, ਸੋਨਮ ਅਤੇ ਰਾਜਿੰਦਰ ਕੁਮਾਰ ਨੇ ਬੈਠਕ ਵਿੱਚ ਸ਼ਾਮਿਲ ਸਾਰੇ ਸਕੂਲ ਸੰਚਾਲਕਾਂ ਨੂੰ ਸੁਰੱਖਿਅਤ ਵਾਹਨ ਯੋਜਨਾ ਦੇ ਤਹਿਤ ਅਗਲੀ ਦਿਨਾਂ ਵਿੱਚ ਹਰ ਸਕੂਲ ਵਿੱਚ ਲਗਾਏ ਜਾਣ ਵਾਲੇ ਸੇਮਿਨਾਰਾਂ ਦੀ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਨੂੰ ਜਿਲਾ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਸਕੂਲਾਂ ਵਿੱਚ ਲਗਾਏ ਜਾਣ ਵਾਲੇ ਸੇਮਿਨਾਰਾਂ ਦੀ ਜਾਣਕਾਰੀ ਵੀ ਦਿੱਤੀ ਗਈ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …