Friday, May 30, 2025
Breaking News

ਸਮਾਜ ਨੂੰ ਸਾਰਥਿਕ ਸੰਦੇਸ਼ ਦੇ ਰਹੀ ਹੈ ਸਾਂਝ ਕਲਾ ਮੰਚ ਵਲੋਂ ਜਾਰੀ ਲਘੂ ਫਿ਼ਲਮ – ਢੋਡ, ਭਾਟੀਆ

ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸਾਂਝ ਕਲਾ ਮੰਚ ਵਲੋਂ ਕਰਨ ਦੇਵ ਜਗੋਤਾ ਦੀ ਦੇਖ-ਰੇਖ ਹੇਠ PPNJ2804202006

ਤਿਆਰ ਕੀਤੀ ਗਈ ਲਘੂ ਫਿਲਮ ਲਾਈਫ ਇਨ ਕਰਫਿਊ ਜਿਥੇ ਭਖਦੇ ਮਸਲਿਆਂ ਨੂੰ ਦਿਲੋਂ ਛੂਹ ਰਹੀ ਹੈ, ਉਥੇ ਸਮਾਜਿਕ ਕੁਰੀਤੀਆਂ ਨੂੰ ਉਭਾਰਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
                 ਫਿਲਮ ਦੇ ਨਿਰਮਾਤਾ ਸ਼ਰਨ ਆਦੀ, ਲੇਖਕ ਸ਼ੈਂਟੀ ਸਿਮਰਨ ਨੇ ਕਿਹਾ ਕਿ ਫਿਲਮ ਨੂੰ ਤਿਆਰ ਕਰਨ ਸਮੇਂ ਪ੍ਰਸਾਸ਼ਨ ਵਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਕਿਆ ਗਿਆ ਹੈ ਤਾਂ ਜੋ ਲੋਕਾਂ ਤੱਕ ਜਾਗਰੂਕਤਾ ਦਾ ਸੁਨੇਹਾ ਵੀ ਪਹੁੰਚਾਇਆ ਜਾ ਸਕੇ।ਲਘੂ ਫਿ਼ਲਮ ਦੇ ਸਮੂਹ ਕਿਰਦਾਰਾਂ ਨੂੰ ਵਧਾਈ ਦਿੰਦਿਆਂ ਪ੍ਰਸਿੱਧ ਸਮਾਜ ਸੇਵਕ ਗੁਰਮੁੱਖ ਸਿੰਘ ਢੋਡ ਅਤੇ ਸੁੱਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਕੋਈ ਵੀ ਫਿਲਮ, ਰਚਨਾ, ਕਵਿਤਾ ਜਾਂ ਲੇਖ ਤਾਂ ਹੀ ਸਾਰਥਿਕ ਹੋਵੇਗਾ ਜੇਕਰ ਉਹ ਸਮਾਜ ਨੂੰ ਕੋਈ ਸੁਚੱਜਾ ਮਾਰਗ ਜਾਂ ਸਿੱਖਿਆ ਦੇਵੇ।ਲੋਕਾਂ ਦੀ ਸੋਚ ਤੋਂ ਦੂਰੀ ਬਣਾਈ ਰੱਖਣ ਵਾਲਾ ਸਾਹਿਤ ਜਲਦ ਹੀ ਖਤਮ ਹੋ ਜਾਂਦਾ ਹੈ।ਉਹਨਾ ਸਮੂਹ ਪਾਤਰਾਂ ਤੇ ਸਹਿਯੋਗੀਆਂ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਜਲਦ ਹੀ ਭਿਆਨਕ ਬਿਮਾਰੀ ਤੋਂ ਨਿਜ਼ਾਤ ਮਿਲਣ ਦੀ ਆਸ ਪ੍ਰਗਟਾਈ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …