ਧੂਰੀ, 1 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ਼ ਹਰੀ ਸਿੰਘ ਨਾਭਾ ਨੇ ਅਨਾਜ ਮੰਡੀ ਧੂਰੀ ‘ਚ ਹੋ ਰਹੀ ਕਿਸਾਨਾਂ
ਦੀ ਖੱਜ਼ਲ-ਖੁਆਰੀ ਅਤੇ ਖੁੱਲੇ੍ਹ ਅੰਬਰ ਹੇਠ ਅਨਾਜ ਮੰਡੀ ਅੰਦਰ ਪਈਆਂ ਲੱਖਾਂ ਦੀ ਗਿਣਤੀ ਵਿਚ ਬੋਰੀਆਂ ਦੀ ਲਿਫਟਿੰਗ ਨਾ ਹੋਣ ‘ਤੇ ਅਤੇ ਕਣਕ ਦੀ ਭਰਾਈ ਲਈ ਬੋਰੀਆਂ ਦੀ ਘਾਟ ‘ਤੇ ਚਿੰਤਾ ਪ੍ਰਗਟ ਕੀਤੀ।ਅੱਜ ਅਨਾਜ ਮੰਡੀ ਧੂਰੀ ਵਿਖੇ ਕਿਸਾਨਾਂ ਨੇ ਹਰੀ ਸਿੰਘ ਨੂੰ ਆਪਣਾ ਦੁੱਖ ਦੱਸਦਿਆਂ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕਣਕ ਦੀਆਂ ਢੇਰੀਆਂ ਦੀ ਕਈ ਦਿਨਾਂ ਤੋਂ ਬੋਲੀ ਨਹੀਂ ਹੋ ਰਹੀ।ਜਿਸ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ਼ ਰਹੇ ਹਨ। ਹਰੀ ਸਿੰਘ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ੳੁੱਚ ਅਧਿਕਾਰੀਆਂ ਨਾਲ ਗੱਲ ਕਰਕੇ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਉਨਾਂ ਨੇ ਸਿਵਲ ਹਸਪਤਾਲ ਅਤੇ ਨਗਰ ਕੌਂਸਲ ਧੂਰੀ ਦੇ ਸੈਂਕੜੇ ਸਫਾਈ ਸੇਵਕਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡਣ ਦੇ ਨਾਲ-ਨਾਲ ਸਨਮਾਨ ਚਿੰਨ ਵਜੋਂ ਫੁੱਲ ਵੀ ਭੇਂਟ ਕੀਤੇ।