Friday, April 17, 2026

ਝੋਨੇ ਦਾ ਬੀਜ਼ ਭਰੋਸੇਮੰਦ ਸਰੋਤ ਤੋਂ ਖ੍ਰੀਦਣ ਸਮੇਂ ਬਿੱਲ ਜ਼ਰੂਰ ਲਿਆ ਜਾਵੇ – ਡਾ. ਅਮਰੀਕ ਸਿੰਘ

ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਝੋਨੇ ਦੀ ਫਸਲ ਤੋਂ ਪ੍ਰਤੀ ਏਕੜ ਵਧੇਰੇ ਪੈਦਾਵਾਰ ਲੈਣ ਲਈ ਨਰੋਈ ਅਤੇ ਤੰਦਰੁਸਤ ਪਨੀਰੀ ਤਿਆਰ ਕਰਨ ਲਈ Kissan 5ਬਿਜਾਈ ਦਾ ਸਮਾਂ ਅਤੇ ਤਰੀਕੇ ਦੀ ਬਹੁਤ ਮਹੱਤਤਾ ਹੈ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਅਤੇ ਮਜ਼ਦੂਰਾਂ ਦੀ ਘਾਟ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਲ ਝੋਨੇ ਦੀ ਲਵਾਈ ‘ਚ ਤਬਦੀਲੀ ਕਰਦਿਆਂ 20 ਜੂਨ ਦੀ ਬਜ਼ਾਏ 10 ਜੂਨ ਕਰ ਦਿੱਤੀ ਹੈ।ਜਿਸ ਦੇ ਅਨੁਸਾਰ ਹੀ ਝੋਨੇ ਦੀ ਪਨੀਰੀ ਦੀ ਬਿਜ਼ਾਈ ਕਿਸਮਾਂ ਦੇ ਪੱਕਣ ਦੇ ਸਮੇਂ ਅਨੁਸਾਰ 10 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਪੀ.ਆਰ 129,128,122, 121 ਅਤੇ 114 ਦੀ ਪਨੀਰੀ 10-15 ਮਈ ਨੂੰ ਐਚ.ਕੇ.ਆਰ 47, ਪੀ.ਆਰ 127, ਪੀ.ਆਰ 124 ਦੀ ਪਨੀਰੀ ਨੂੰ 15 ਤੋਂ 21 ਮਈ ਅਤੇ ਪੀ.ਆਰ 126 ਦੀ 15 ਮਈ ਤੋਂ 30 ਮਈ ਤੱਕ ਬੀਜ਼ਣ ਦੀ ਸਿਫਾਰਸ਼ ਕੀਤੀ ਗਈ ਹੈ।ਉਨਾਂ ਕਿਹਾ ਕਿ ਝੋਨੇ ਦਾ ਬੀਜ਼ ਕਿਸੇ ਭਰੋਸੇਮੰਦ ਸਰੋਤ ਤੋਂ ਲੈਣਾ ਚਾਹੀਦਾ ਹੈ ਅਤੇ ਖ੍ਰੀਦਣ ਉਪਰੰਤ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣਾ ਚਾਹੀਦਾ।
             ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਸਿਰਫ 8 ਝੋਨੇ ਦੀਆਂ ਦੋਗਲੀਆਂ ਕਿਸਮਾਂ ਗੰਗਾ, ਪੀ.ਏ 6129, ਸਹਾਇਦਰੀ 4, ਵੀ.ਐਨ.ਆਰ 203, 27 ਪੀ 22, ਐਚ.ਆਰ 180, ਐਚ.ਆਰ.ਆਈ 178 ਅਤੇ ਸਵਾ 134 ਨੂੰ ਕਾਸਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨਾਂ ਕਿਸਮਾਂ ਤੋਂ ਇਲਾਵਾ ਪੰਜਾਬ ਵਿੱਚ ਹਾਈਬਿ੍ਰਡ ਕਿਸਮਾਂ ਦੀ ਕਾਸ਼ਤ ਕਰਨ ‘ਤੇ ਪਾਬੰਦੀ ਹੈ।ਉਨ੍ਹਾਂ ਕਿਹਾ ਕਿ ਤੰਦਰੁਸਤ ਪਨੀਰੀ ਤਿਆਰ ਕਰਨ ਲਈ, ਪਨੀਰੀ ਬੀਜਣ ਤੋਂ ਪਹਿਲਾਂ ਟੱਬ ਜਾਂ ਬਾਲਟੀ ਵਿੱਚ ਜ਼ਰੁਰਤ ਅਨੁਸਾਰ ਪਾਣੀ ਵਿੱਚ ਬੀਜ਼ ਨੂੰ ਪਾ ਕੇ ਚੰਗੀ ਤਰਾਂ ਹਿਲਾਉ।ਜਿਹੜਾ ਬੀਜ ਪਾਣੀ ਉਪਰ ਤੈਰ ਜਾਵੇਗਾ, ਉਸ ਨੂੰ ਬਾਹਰ ਕੱਢ ਕੇ ਨਸ਼ਟ ਕਰ ਦਿਉ ਅਤੇ ਹੇਠਾਂ ਬੈਠੇ ਬੀਜ਼ ਨੂੰ ਬਾਹਰ ਕੱਢ ਕੇ ਪਨੀਰੀ ਦੀ ਬਿਜ਼ਾਈ ਕਰਨੀ ਚਾਹੀਦੀ ਹੈ।ਪਨੀਰੀ ਬੀਜਣ ਸਮੇਂ ਸਵਾ ਤਿੰਨ ਕਿਲੋ ਯੂਰੀਆ, ਸਾਢੇ ਸੱਤ ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਪੰਜ ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਜਾਂ ਸਵਾ ਤਿੰਨ ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ ਪ੍ਰਤੀ ਕਨਾਲ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਝੋਨਾ ਲਾਉਣ ਲਈ ਪਨੀਰੀ ਤਿਆਰ ਕਰਨ ਲਈ ਅੱਠ ਕਿਲੋ ਬੀਜ਼ ਨੂੰ ਸਾਢੇ ਛੇ ਮਰਲੇ ਰਕਬੇ ਵਿੱਚ ਬਿਜ਼ਾਈ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਪਨੀਰ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ।ਪਨੀਰੀ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ 500 ਮਿਲੀ ਲਿਟਰ ਸੋਫਿਟ 37.5 ਈ.ਸੀ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ ਤਿੰਨ ਦਿਨਾਂ ਦੇ ਪਿਛੋਂ ਛੱਟਾ ਦੇ ਕੇ ਪਾ ਦੇਣੀ ਚਾਹੀਦੀ ਹੈ ਜਾਂ 100 ਮਿਲੀ ਲਿਟਰ ਬਿਸਪਾਇਰੀਬੈਕ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜ਼ਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰ ਦੇਣਾ ਚਾਹੀਦਾ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …