ਭੀਖੀ, 13 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਨਗਰ ਵਿੱਚ ਵੱਡੇ ਪੱਧਰ ‘ਤੇ ਰੁੱਖ
ਲਗਾਉਣ ਦਾ ਅਹਿਦ ਕੀਤਾ ਗਿਆ ਹੈ ਤਾਂ ਜੋ ਸ਼ਹਿਰ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਸਕੇ।ਇਸ ਕਾਰਜ਼ ਦੀ ਆਰੰਭਤਾ ਪੰਚਾਇਤ ਪ੍ਰਧਾਨ ਵਿਨੋਦ ਸਿੰਗਲਾ, ਸਕੱਤਰ ਮਾਰਕੀਟ ਕਮੇਟੀ ਜੈ ਸਿੰਘ ਸਿੰਧੂ ਅਤੇ ਥਾਣਾ ਮੁੱਖੀ ਗੁਰਲਾਲ ਸਿੰਘ ਧਾਲੀਵਾਲ ਨੇ ਕੀਤੀ।
ਵਿਨੋਦ ਸਿੰਗਲਾ ਨੇ ਦੱਸਿਆ ਕਿ ਨਗਰ ਪੰਚਾਇਤ ਅਤੇ ਵਾਤਾਵਰਣ ਚੋਗਿਰਦਾ ਸੰਭਾਲ ਕਮੇਟੀ ਦੇ ਸਹਿਯੋਗ ਨਾਲ ਕਸਬੇ ਨੂੰ ਹਰਿਆ-ਭਰਿਆ ਬਣਾਉਣ ਦੇ ਯਤਨ ਨਿਰੰਤਰ ਜਾਰੀ ਹਨ।ਪਿਛਲੇ ਸਾਲ ਬਾਰਸ਼ ਦੇ ਮੋਸਮ ਦੌਰਾਨ ਵੀ 7 ਹਜ਼ਾਰ ਦੇ ਲਗਭਗ ਰੁੱਖ ਲਗਾਏ ਸਨ ਅਤੇ ਇਸ ਵਾਰ 10 ਹਜ਼ਾਰ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।ਸਕੱਤਰ ਮਾਰਕੀਟ ਕਮੇਟੀ ਜੈ ਸਿੰਘ ਸਿੰਧੂ ਨੇ ਦੱਸਿਆ ਕਿ ਮੁੱਖ ਅਨਾਜ਼ ਮੰਡੀ ਵਿਖੇ ਵੱਡੇ ਪੱਧਰ ‘ਤੇ ਰੁੱਖ ਲਗਾਏ ਜਾਣਗੇ।ਇਸੇ ਕੜੀ ਤਹਿਤ ਅੱਜ ਅਨਾਜ਼ ਕੇਂਦਰ ਦੇ ਮੁੱਖ ਗੇਟ ‘ਤੇ ਅੱਜ ਵੱਖ-ਵੱਖ ਕਿਸਮਾਂ ਦੇ 150 ਰੁੱਖਾਂ ਦੀ ਤਿਰਵੈਣੀ ਲਗਾਈ ਗਈ ਹੈ।ਮੰਡੀ ਸੁਪਰਵਾਇਜ਼ਰ ਭੁਪਿੰਦਰ ਸਿੰਘ ਚੀਮਾ, ਰਛਪਾਲ ਸਿੰਘ ਖਿਆਲਾ, ਜਗਤਾਰ ਸਿੰਘ ਸੋਹੀ, ਨਗਰ ਪੰਚਾਇਤ ਦੇ ਰਾਮ ਸਿੰਘ ਅਕਲੀਆ ਸਮੇਤ ਦੋਨਾਂ ਦਫਤਰਾਂ ਦੇ ਕਰਮਚਾਰੀ ਵੀ ਰੁੱਖ ਲਗਾਉਣ ਵਿੱਚ ਸਹਿਯੋਗੀ ਰਹੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media