ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਲਹਿਰਾਗਾਗਾ ਵਲੋਂ ਆਨਲਾਈਨ ਮਦਰ ਡੇਅ ਮਾਨਇਆ ਗਿਆ।ਬੱਚਿਆਂ ਨੇ ਆਨਲਾਈਨ ਆਪਣੀ ਮਾਤਾ ਜੀ ਦੀਆਂ ਤਸਵੀਰਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਵਿਚਾਰ ਤੇ ਕਵਿਤਾਵਾਂ ਪੇਸ਼ ਕੀਤੀਆਂ। ਬੱਚਿਆਂ ਵਲੋਂ ਬਣਾਏ ਗਏ ਚਿੱਤਰ ਮਨ ਨੂੰ ਮੋਹ ਲੈਣ ਵਾਲੇ ਸਨ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਤੇ ਬੱਚਿਆਂ ਵਿਚ ਚੰਗੇ ਸੰਸਕਾਰਾਂ ਦਾ ਹੋਣਾ ਬਹੁਤ ਜਰੂਰੀ ਹੈ।ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਚੀਮਾ ਨੇ ਕਿਹਾ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਆਨਲਾਈਨ ਸਟੱਡੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ।
ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਮੈਡਮ ਰਿੰਪੀ ਕਾਸਲ, ਹੀਨਾ ਗਰਗ, ਪੂਨਮ ਤਾਇਲ, ਪ੍ਰਿੰਕਾ ਬਾਂਸਲ, ਤਮੰਨਾ, ਨਪ੍ਰੀਤ ਕੌਰ, ਜਯੋਤੀ, ਪਿੰਕੀ ਮਿੱਤਲ, ਰੀਨੂ, ਪਰਮਜੀਤ ਕੌਰ, ਅਮਨਦੀਪ ਕੌਰ, ਸਿਲਪਾ, ਮੀਨਾਕਸ਼ੀ, ਆਸ਼ਾ ਅਤੇ ਅਮਨ ਹਾਜ਼ਰ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …