Sunday, February 22, 2026

ਫ਼ਿਲਮ `ਸੁੱਖ` ਦਾ ਪੋਸਟਰ ਕੀਤਾ ਜਾਰੀ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬੋਿਨਟ ਮੰਤਰੀ ਓ.ਪੀ ਸੋਨੀ ਨੇ ਆਪਣੇ ਗ੍ਰਹਿ ਵਿਖੇ ਅੰਮ੍ਰਿਤ ਫਾਊਂਡੇਸ਼ਨ ਅਤੇ ਅਲਫਾਜ਼ ਥੀਏਟਰ ਆਰਗੇਨਾਈਜੇਸ਼ਨ ਦੀ ਸਾਂਝੀ ਪੇਸ਼ਕਾਰੀ, ਫ਼ਿਲਮ “ਸੁੱਖ“ ਦਾ ਪੋਸਟਰ ਰਸਮੀ ਤੌਰ ‘ਤੇ ਜਾਰੀ ਕੀਤਾ।ਫਿਲਮ ਦੀ ਕਹਾਣੀ, ਸਕਰੀਨਪਲੇਅ ਅਤੇ ਸੰਵਾਦ ਡਾ. ਜਸਵਿੰਦਰ ਸਿੰਘ ਗਾਂਧੀ ਅਤੇ ਜਸਵੰਤ ਸਿੰਘ ਮਿੰਟੂ ਵਲੋਂ ਲਿਖੇ ਗਏ ਹਨ ਤੇ ਨਿਰਦੇਸ਼ਨਾ ਜਸਵੰਤ ਮਿੰਟੂ ਨੇ ਕੀਤੀ ਹੈ।ਫਿਲਮ ਦੀ ਪ੍ਰੋਡਕਸ਼ਨ ਅਲਫਾਜ਼ ਥੀਏਟਰ ਆਰਗੇਨਾਈਜੇਸ਼ਨ ਦੀ ਹੈ।ਇਸ ਸਮੇਂ ਸੁਰਿੰਦਰ ਫਰਿਸ਼ਤਾ, ਡਾ. ਮਨਦੀਪ ਘਈ, ਡਾ. ਜਸਵਿੰਦਰ ਸਿੰਘ ਗਾਂਧੀ, ਆਰ.ਪੀ ਸਿੰਘ ਬੋਪਾਰਾਏ, ਪ੍ਰੇਮ ਸੇਠ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
                ਇਸ ਫ਼ਿਲਮ ‘ਚ ਸਮਾਜਿਕ ਰਿਸ਼ਤਿਆਂ ਦੇ ਅੰਦਰ ਮੋਹ ਦੀਆਂ ਸੁੰਗੜਦੀਆਂ ਤੰਦਾਂ, ਇਨਸਾਨੀ ਜਜ਼ਬਿਆਂ ਦੇ ਨਿਘਾਰ ਅਤੇ ਵਧ ਰਹੀ ਵਿਅਕਤੀਵਾਦੀ ਸੋਚ ‘ਤੇ ਚੋਟ ਕੀਤੀ ਗਈ ਹੈ।ਫਿਲਮ ਵਿੱਚ ਕਲਾਕਾਰ ਅਸ਼ੋਕ ਅਜ਼ੀਜ਼, ਜਸਵੰਤ ਸਿੰਘ ਮਿੰਟੂ, ਸਰੋਜ ਸ਼ਰਮਾ, ਅਭੀ ਨਰੂਲਾ, ਡਾ. ਜਸਵਿੰਦਰ ਸਿੰਘ ਗਾਂਧੀ, ਸੁਧੀਰ ਕੁਮਾਰ, ਸੁਖਚੈਨ, ਬੌਬੀ ਚਾਹਲ, ਗੁਰਪ੍ਰੀਤ ਗੈਰੀ, ਬਲਜਿੰਦਰ ਸਿੰਘ ਕਲਸੀ ਨੇ ਅਦਾਕਾਰੀ ਕੀਤੀ ਹੈ।ਡਾਇਰੈਕਟਰ ਆਫ਼ ਫ਼ੋਟੋਗਰਾਫੀ ਨਕਾਸ਼ ਚਿੱਤੇਵਾਣੀ, ਗਾਇਨ ਗਗਨ ਵਡਾਲੀ, ਪਿੱਠਵਰਤੀ ਸੰਗੀਤ ਜੀ.ਸਟੂਡੀਓ ਦਾ ਹੈ।ਮੇਕਅੱਪ ਸੁਧੀਰ ਕੁਮਾਰ ਨੇ ਕੀਤਾ ਹੈ।ਫਿਲਮ ਦੇ ਅੰਗਰੇਜ਼ੀ ਸਬ-ਟਾਈਟਲ ਕੰਵਲਜੀਤ ਕੌਰ ਨੇ ਦਿੱਤੇ ਹਨ ਅਤੇ ਪੋਸਟਰ ਡਿਜ਼ਾਈਨ ਨੀਰਜ਼ ਸੈਨੀ ਦਾ ਹੈ।ਇਹ ਫ਼ਿਲਮ 20 ਮਈ ਨੂੰ ਓ.ਟੀ.ਟੀ ਪਲੇਟਫਾਰਮ ਰਾਹੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …