Thursday, May 29, 2025
Breaking News

ਜਥੇ: ਅਵਤਾਰ ਸਿੰਘ 13 ਅਕਤੂਬਰ ਨੂੰ ਸ੍ਰੀਨਗਰ ਲਈ ਕਰਨਗੇ ਰਵਾਨਾ ਰਾਹਤ ਸਮੱਗਰੀ ਦੇ ਟਰੱਕ -ਬੇਦੀ

PPN11101419
ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਤਰਜਮਾਨ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸੋਮਵਾਰ ਨੂੰ ਸ੍ਰੀਨਗਰ ਦੇ ਸਿੱਖਾਂ ਤੇ ਮੁਸਲਮਾਨਾਂ ਲਈ ਵੱਡੀ ਪੱਧਰ ਤੇ ਰਾਹਤ ਸਮੱਗਰੀ ਏਥੋਂ ਰਵਾਨਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕੁਝ ਟਰੱਕ ਭਾਈ ਗੁਰਦਾਸ ਹਾਲ ਅਤੇ ਕੁਝ ਟਰੱਕ ਪਠਾਨਕੋਟ ਤੋਂ ਰਵਾਨਾ ਕੀਤੇ ਜਾਣਗੇ।ਉਨ੍ਹਾ ਦੱਸਿਆ ਕਿ ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਮਬਾਗ ਇਲਾਕਾ ਵੀ ਕਾਫੀ ਪ੍ਰਭਾਵਿਤ ਹੋਇਆ ਹੈ ਜਿਸ ਵਿੱਚ ਇਕ ਹਜਾਰ ਤੋਂ ਵੱਧ ਸਿੱਖ ਰਹਿ ਰਹੇ ਹਨ।ਉਨ੍ਹਾਂ ਕਿਹਾ ਕਿ ਸ੍ਰੀਨਗਰ ਵਿਚ ਆਏ ਹੜ੍ਹ ਨੂੰ ਇਕ ਮਹੀਨੇ ਤੋਂ ਵੱਧ ਹੋ ਗਿਆ ਹੈ ਅਤੇ “ਧਰਮਅਰਥ ਟਰੱਸਟ” ਕਰਨ ਸਿੰਘ ਦੇ ਵੱਡ ਵਡੇਰਿਆਂ ਦੀ ਜਗ੍ਹਾ ਦੀ ਦੇਖ-ਰੇਖ ਲਈ ਬਣਿਆ ਹੋਇਆ ਹੈ।ਰਾਮਬਾਗ ਵਿਚ 73 ਸਿੱਖ ਪਰਿਵਾਰ ਲਗਭਗ 1000 ਸਿੱਖ ਆਪਣੇ ਪਰਿਵਾਰਾਂ ਸਹਿਤ 60 ਸਾਲ ਤੋਂ ਪਹਿਲਾਂ ਦੇ ਇਸ ਜਗ੍ਹਾ ਵਿਚ ਰਹਿ ਰਹੇ ਹਨ।ਅੱਜ ਸ਼੍ਰੋਮਣੀ ਕਮੇਟੀ ਦੀ ਸਰਵੇਖਣ ਟੀਮ ਨੇ ਇਸ ਇਲਾਕੇ ਵਿਚ ਲੋਕਾਂ ਦੀਆਂ ਮੁਸਕਲਾਂ ਸੁਣੀਆਂ।ਸ. ਬੇਦੀ ਨੇ ਦਸਿਆ ਕਿ ਮੇਰੇ ਨਾਲ ਟੀਮ ਵਿਚ ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਮੈਂਬਰ ਤੇ ਸ. ਅਵਤਾਰ ਸਿੰਘ ਸਕੱਤਰ ਆਦਿ ਸ਼ਾਮਲ ਸਨ।
ਸ. ਬੇਦੀ ਅਨੁਸਾਰ ਸ੍ਰੀਨਗਰ ਵਿੱਚ ਇਹ ਜਗ੍ਹਾਂ ਸਿੱਖਾਂ ਨਾਲ ਸਬੰਧਿਤ ਕਾਫੀ ਪੁਰਾਣੀ ਹੈ।ਰਹਿ ਰਹੇ ਸਿੱਖਾਂ ਅਨੁਸਾਰ ਇਸ ਵੇਲੇ ਇਸ ਜਗ੍ਹਾ ਡਾਕਟਰ ਕਰਨ ਸਿੰਘ ਮਾਲਕ ਡਾਕਟਰ ਕਰਨ ਸਿੰਘ ਦੇ ਪੁਰਖੇ ਸਿੱਖ ਰਾਜਾ ਪ੍ਰਤਾਪ ਸਿੰਘ, ਰਾਜਾ ਗੁਲਾਬ ਸਿੰਘ ਤੇ ਰਾਮ ਸਿੰਘ ਦੇ ਰਾਜ ਘਰਾਣੇ ਨਾਲ ਸਬੰਧ ਰਖਦੇ ਹਨ।ਇਹ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਸਬੰਧਤ ਹੈ।ਹਰੀ ਸਿੰਘ ਨਲਵਾ ਦੀਆਂ ਫੋਜਾਂ ਲੜਾਈ ਦੋਰਾਨ ਇਸ ਜਗ੍ਹਾ ਤੇ ਠਹਿਰਾਵ ਕਰਦੀਆਂ ਸਨ।ਕਸ਼ਮੀਰ ਘਾਟੀ ਵਿੱਚ ਸਿੱਖ ਰਾਜ ਇਹਨਾਂ ਦੇ ਘਰਾਣੇ ਦਾ ਸੀ ਅਤੇ ਇਹ ਜਾਗੀਰ ਵੀ ਡਾਕਟਰ ਕਰਨ ਸਿੰਘ ਦੀ ਹੈ।ਜਿਸ ਨੂੰ ਇਸ ਸਮੇਂ “ਧਰਮਅਰਥ ਟਰੱਸਟ” ਆਪਣੀ ਦੇਖ-ਰੇਖ ਹੇਠ ਚਲਾ ਰਹੀ ਹੈ।ਇਸ ਜਗ੍ਹਾਂ ਨੂੰ ਇਥੋਂ ਦੇ ਰਹਿਣ ਵਾਲੇ ਸਿੱਖ ਪਰਿਵਾਰ ਜੋ ਕਿ 1947 ਦੀ ਵੰਡ ਤੋਂ ਪੀੜ੍ਹੀ ਦਰ ਪੀੜ੍ਹੀ ਇਥੇ ਰਹਿ ਰਹੇ ਹਨ ਅਤੇ ਇਨ੍ਹਾਂ ਦੇ ਵੱਲੋਂ ਹੀ ਇਸ ਜਗ੍ਹਾਂ ਦੀ ਸੰਭਾਲ ਕੀਤੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਰਾਮਬਾਗ ਇਲਾਕੇ ਵਿੱਚ ਇਹਨਾਂ ਸਿੱਖਾਂ ਦੀ ਵੱਡੀ ਮੁਸ਼ਕਲ ਇਹ ਹੈ ਕਿ ਇਹਨਾਂ ਕੋਲ ਪੱਕੀ ਛੱਤ ਨਹੀਂ ਹੈ।ਇਹ ਪਰਿਵਾਰ ਇਥੇ ਪਿਛਲੇ ਛੇ ਦਹਾਕਿਆਂ ਤੋਂ ਰਹਿ ਰਹੇ ਹਨ।ਇਹਨਾਂ ਘਰਾਂ ਦੀ ਜਗ੍ਹਾਂ ਦੀ ਮਾਲਕੀ ਨਾ ਹੋਣ ਕਾਰਨ ਤੇ ਆਏ ਹੜ੍ਹਾਂ ਨੇ ਇਹਨ੍ਹਾਂ ਦੇ ਘਰਾਂ ਦੀ ਹਾਲਤ ਖਸਤਾ ਹੀ ਨਹੀਂ ਕੀਤੀ ਸਗੋਂ ਇਹ  ਹੋਰ ਖਤਰੇ ਵਾਲੀ ਬਣ ਗਈ ਹੈ।ਇਹਨਾਂ ਦੇ ਘਰਾਂ ਦੇ ਫਰਸ਼ ਵੀ ਦੀਵਾਰਾਂ ਛੱਡ ਕੇ ਜ਼ਮੀਨ ਵਿਚ ਧਸ ਗਏ ਹਨ ਤੇ ਫਰਸ਼ ਟੋਟੇ ਟੋਟੇ ਹੋ ਗਏ ਹਨ।ਜਿਸ ਦੇ ਮੱਦੇਨਜ਼ਰ ਇਹ ਸਹਿਮ ਦੀ ਜਿੰਦਗੀ ਜੀਅ ਰਹੇ ਹਨ।ਇਹ ਮਕਾਨ ਕਿਸੇ ਸਮੇਂ ਵੀ ਡਿਗ ਸਕਦੇ ਹਨ।
ਇਥੇ ਰਹਿ ਰਹੇ ਸਿੱਖਾਂ ਨੇ ਸਰਕਾਰ, ਟਰੱਸਟ ਤੇ ਸਿੱਖ-ਪੰਥ ਤੋਂ ਸਹਿਯੋਗ, ਸਹਾਇਤਾ ਦੀ ਮੰਗ ਕੀਤੀ ਹੈ।ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਇਸ ਜਗ੍ਹਾ ਦਾ ਦੌਰਾ ਕੀਤਾ ਸੀ।ਇਸ ਗਲਿਆਰੇ ਵਿਚ ਰਹਿਣ ਵਾਲੇ ਤਿੰਨ ਪ੍ਰੀਵਾਰਾਂ ਦੇ ਬੱਚੇ ਗਗਨਦੀਪ ਸਿੰਘ,ਸੰਦੀਪ ਕੌਰ ਤੇ ਗਗਨਦੀਪ ਸਿੰਘ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਪੜ੍ਹ ਰਹੇ ਹਨ, ਜਿਨਾਂ ਦੀ ਫੀਸ ਸ਼੍ਰੋਮਣੀ ਕਮੇਟੀ ਨੇ ਮੁਆਫ ਕੀਤੀ ਹੈ ਤੇ ਉਨ੍ਹਾਂ ਨੂੰ ਜੇਬ ਖਰਚ 5 ਹਜਾਰ ਰੁਪਏ ਪ੍ਰਤੀ ਮਹੀਨਾ ਸ਼੍ਰੋਮਣੀ ਕਮੇਟੀ ਦੇ ਰਹੀ ਹੈ।ਸ. ਬੇਦੀ ਨੇ ਦੱਸਿਆ ਕਿ ਇੰਦਰਾ ਨਗਰ ਦੇ ਲੋਕ ਨਰਕ ਤੋਂ ਬਦਤਰ ਜਿੰਦਗੀ ਜੀਅ ਰਹੇ ਹਨ,ਗੰਦਾ ਪਾਣੀ ਗਲੀਆਂ, ਘਰਾਂ ਵਿਚ ਅੱਜ ਵੀ ਖੜਾ ਹੈ ਤੇ ਬਦਬੋ ਮਾਰ ਰਿਹਾ ਹੈ।ਪਾਣੀ ਦੇ ਨਿਕਾਸ ਲਈ ਸਰਕਾਰੀ-ਗੈਰਸਰਕਾਰੀ ਪੱਧਰ ਤੇ ਕੋਈ ਯਤਨ ਨਹੀਂ ਕੀਤੇ ਜਾ ਰਹੇ।ਇਹਨਾਂ ਲੋਕਾਂ ਦੀ ਮੰਗ ਹੈ ਜੇ ਹੋਰ ਕੁਝ ਦਿਨ ਇਸ ਤਰਾਂ ਰਿਹਾ ਤਾਂ ਸਾਡੇ ਪ੍ਰੀਵਾਰ ਭਿਆਣਕ ਬਿਮਾਰੀ ਦਾ ਸ਼ਿਕਾਰ ਹੋ ਜਾਣਗੇ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply