ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਹਲਕਾ ਜਗਰਾਉਂ ਤੋਂ ਸਾਬਕਾ ਵਿਧਾਇਕ ਐਸ.ਆਰ ਕਲੇਰ ਲੰਗਰ ਗੁਰੁ ਰਾਮ ਦਾਸ ਜੀ ਲਈ ਸੰਗਤਾਂ
ਸਮੇਤ 701 ਕੁਇੰਟਲ ਕਣਕ ਲੈ ਕੇ ਪੁੱਜੇ।ਉਨ੍ਹਾਂ ਵੱਲੋਂ 5 ਕੁਇੰਟਲ ਦੇ ਕਰੀਬ ਦਾਲ, ਖੰਡ ਅਤੇ ਹੋਰ ਰਸਦਾਂ ਵੀ ਭੇਟ ਕੀਤੀਆਂ ਗਈਆਂ ਹਨ।ਇਸੇ ਦੌਰਾਨ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਟ ਕਰਨ ਦੀ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਸੰਗਤਾਂ ਦਾ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਧੰਨਵਾਦ ਕੀਤਾ। ਉਹਨਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ ਤੇ ਨਿਸਾਨ ਸਿੰਘ ਨੇ ਸਨਮਾਨ ਵੀ ਕੀਤਾ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ, ਜੱਜ ਸਿੰਘ ਝੁਰੜਖੇੜਾ, ਹਰਪਿੰਦਰ ਸਿੰਘ, ਭਾਈ ਪ੍ਰਣਾਮ ਸਿੰਘ, ਇਕਬਾਲ ਸਿੰਘ ਸੰਧੂ, ਕਮਲਜੀਤ ਸਿੰਘ ਸਾਬਕਾ ਚੇਅਰਮੈਨ, ਬਿੰਦਰ ਮਨੀਲਾ, ਹਰੀ ਸਿੰਘ ਕਾਉਂਕੇ ਕਲਾ, ਸ਼ਿਵਰਾਜ ਸਿੰਘ, ਮਨਿੰਦਰਪਾਲ ਸਿੰਘ, ਨਿਰਵੈਲ ਸਿੰਘ, ਇੰਦਰਪਾਲ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਤੇ ਗੁਰਿੰਦਰ ਸਿੰਘ ਮਥਰੇਵਾਲ, ਜਗਦੀਸ਼ ਸਿੰਘ ਜੱਗਾ ਆਦਿ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media