Monday, October 12, 2026

ਬਠਿੰਡਾ ਜਿਲ੍ਹੇ ‘ਚ 4 ਨਵੇਂ ਕਰੋਨਾ ਕੇਸ ਆਏ ਸਾਹਮਣੇ – 167 ਰਿਪੋਰਟਾਂ ਨੈਗੇਟਿਵ

ਬਠਿੰਡਾ, 29 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲ੍ਹੇ ਵਿਚ ਅੱਜ ਫਿਰ ਕਰੋਨਾ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ।ਇੰਨ੍ਹਾਂ ਵਿਚੋਂ 1 ਔਰਤ ਅਤੇ 3 ਪੁਰਸ਼ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ
          ਦੱਸਿਆ ਕਿ ਇੰਨ੍ਹਾਂ ਵਿਚੋਂ ਦੋ ਦਾ ਯਾਤਰਾ ਪਿੱਛੋਕੜ ਹੈ ਅਤੇ ਉਨ੍ਹਾਂ ਨੇ ਕ੍ਰਮਵਾਰ ਅੰਬਾਲਾ ਤੇ ਦਿੱਲੀ ਦੀ ਯਾਤਰਾ ਕੀਤੀ ਹੈ।ਇਸ ਤੋਂ ਬਿਨ੍ਹਾਂ ਇਕ ਪੁਲਿਸ ਹਿਰਾਸਤ ਵਿੱਚ ਬੰਦੀ ਹੈ।ਜਿਸ ਨੂੰ ਪੁਲਿਸ ਨੇ ਕਿਸੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਜਦਕਿ ਇਕ ਆਂਗਣਬਾੜੀ ਵਰਕਰ ਹੈ।ਉਨ੍ਹਾਂ ਨੇ ਦੱਸਿਆ ਕਿ ਹੁਣ ਜਿਲ੍ਹੇ ਵਿਚ ਐਕਟਿਵ ਕੇਸ 5 ਹੋ ਗਏ ਹਨ।ਜਦ ਕਿ 43 ਲੋਕ ਪਹਿਲਾਂ ਹੀ ਠੀਕ ਹੋ ਕੇ ਘਰ ਪਰਤ ਚੁੱਕੇ ਹਨ।
             ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਤੋਂ ਬਿਨ੍ਹਾਂ ਅੱਜ 167 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਦੀਆਂ ਰਿਪੋਰਟਾਂ ਪਾਜ਼ਟਿਵ ਆਈਆਂ ਹਨ, ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ।ਇਸੇ ਤਰਾਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਲਏ ਜਾ ਰਹੇ ਹਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …