Sunday, April 26, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਰੈੱਡ ਕਰਾਸ ਯੂਨਿਟ ਨੇ ਜਿੱਤੀ ਓਵਰਆਲ ਟਰਾਫੀ

PPN14101408

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਰੈੱਡ ਕਰਾਸ ਯੂਨਿਟ ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਭਾਈ ਘਨੱਈਆ ਦਿਵਸ ਮੌਕੇ ਉੱਤੇ ਓਵਰਆਲ ਟਰਾਫੀ ਜਿੱਤੀ। ਇਹ ਪ੍ਰਤੀਯੋਗਤਾ ਇੰਡੀਅਨ ਰੈੱਡ ਕਰਾਸ ਸੋਸਾਇਟੀ, ਚੰਡੀਗੜ੍ਹ ਦੀ ਪੰਜਾਬ ਸਟੇਟ ਬ੍ਰਾਂਚ ਵੱਲੋਂ ਕਰਵਾਈ ਗਈ। ਇਸ ਵਿਚ ਚੌਦਾਂ ਬੱਚਿਆਂ ਦੀ ਟੀਮ ਨੇ ਮਿਸਿਜ਼ ਹਰਪ੍ਰੀਤ ਢਿੱਲੋਂ ਅਤੇ ਮਿਸਿਜ਼ ਪ੍ਰੀਤੀ ਮਹਾਜਨ ਦੀ ਅਗਵਾਈ ਹੇਠ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ।ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਜਿਵੇਂ ਕਿ ਕਵਿਤਾ ਉਚਾਰਨ, ਪੋਸਟਰ ਮੇਕਿੰਗ, ਭਾਸ਼ਣ ਪ੍ਰਤੀਯੋਗਤਾ, ਗਰੁੱਪ ਸੌਂਗ ਅਤੇ ਫੌਕ ਸੌਂਗ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਅਤੇ ਜੇਤੂ ਵੀ ਰਹੇ।ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਡਾ. ਪੂਨਮ ਰਾਮਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਅਜਿਹੀਆਂ ਹੋਰ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply