Thursday, December 26, 2024

ਕਿਸਾਨਾਂ, ਆੜ੍ਹਤੀਆਂ ਨੂੰ ਮੰਡੀ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਡੀ.ਸੀ.

ਡੀ.ਸੀ.ਬਠਿੰਡਾ ਨੇ ਬਠਿੰਡਾ, ਗੋਨਿਆਣਾ ਮੰਡੀਆਂ ਦਾ ਦੌਰਾ ਕੀਤਾ,  ਬਠਿੰਡਾ ਵਿੱਚ ਹੁਣ ਤੱਕ 48417 ਟਨ ਝੋਨਾ ਖਰੀਦਿਆ

ਕਣਕ ਦੀ ਆਮਦ ਖਰੀਦ ਮੌਕੇ ਜਿਲ੍ਹਾ ਪ੍ਰਸਾਸਨ ਅਧਿਕਾਰੀ।
ਕਣਕ ਦੀ ਆਮਦ ਖਰੀਦ ਮੌਕੇ ਜਿਲ੍ਹਾ ਪ੍ਰਸਾਸਨ ਅਧਿਕਾਰੀ।

ਬਠਿੰਡਾ,14 ਅਕਤੂਬਰ (ਅਵਤਾਰ ਸਿੰਘ ਕੈਂਥ): ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੰਡੀਆਂ ਵਿਚ ਮੁਹੱਈਆ ਕਰਵਾਈ ਜਾ ਰਹੀ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਅੱਜ ਬਠਿੰਡਾ ਅਤੇ ਗੋਨਿਆਣਾ ਮੰਡੀਆਂ ਦਾ ਦੌਰਾ ਕਰਨ ਸਮੇਂ ਕੀਤਾ।
ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਡੀ. ਸੀ. ਬਠਿੰਡਾ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਝੋਨੇ ਦੀ ਖਰੀਦ ਅਤੇ ਚੁਕਾਈ ਚੰਗੀ ਤਰ੍ਹਾਂ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੰਡੀਆ ਵਿਚ ਬਾਰਦਾਨੇ ਦੀ ਕੋਈ ਵੀ ਸਮੱਸਿਆ ਨਾ ਆਉਣ ਦਿੱਤੀ ਜਾਵੇ। ਬਠਿੰਡਾ ਮੰਡੀ ਵਿਚ ਵੱਖ-ਵੱਖ ਕਿਸਾਨਾਂ ਨਾਲ ਗੱਲ ਕਰਨ ਤੋ ਬਾਅਦ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਤੋਂ ਬਾਅਦ ਮੰਡੀਆਂ ਵਿਚੋਂ ਖਰੀਦੇ ਗਏ ਝੋਨੇ ਦੀ ਲਿਫਟਿੰਗ ਵੀ ਤੇਜ਼ੀ ਨਾਲ ਕੀਤੀ ਜਾਵੇ ਤਾਂ ਜੋ ਮੰਡੀਆਂ ਵਿੱਚ ਹੋਰ ਫ਼ਸਲ ਲਿਆਉਣ ਲਈ ਥਾਂ ਦੀ ਘਾਟ ਨਾ ਰਹੇ।   ਡਾ: ਬਸੰਤ ਗਰਗ ਨੇ ਕਿਹਾ ਕਿ ਜ਼ਿਲ੍ਹੇ ਵਿੱਚ 6 ਸਰਕਾਰੀ ਖਰੀਦ ਏਜੰਸੀਆਂ ਅਤੇ ਆੜ੍ਹਤੀਆ ਵਲੋਂ ਵੱਖ ਵੱਖ ਖਰੀਦ ਕੇਂਦਰਾਂ ਵਿੱਚ ਝੋਨਾ ਖਰੀਦਿਆ ਗਿਆ ਹੈ। ਉਨਾ੍ਹ ਖਰੀਦ ਏਜੰਸੀਆਂ ਨੂੰ ਹਦਾਇਤ ਦਿੱਤੀ ਕਿ ਖਰੀਦੇ ਗਏ ਝੋਨੇ ਦੀ ਸਰਕਾਰੀ ਨਿਰਦੇਸ਼ਾਂ ਅਨੁਸਾਰ ਅਦਾਇਗੀ ਯਕੀਨੀ ਬਣਾਈ ਜਾਵੇ। ਉਨਾਂ੍ਹ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਚੰਗੀ ਤਰਾਂ੍ਹ ਸੁਕਾਕੇ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖਰੀਦ ਕਾਰਜਾਂ ਵਿੱਚ ਕਿਸੇ ਤਰਾਂ੍ਹ ਦਾ ਵਿਘਨ ਨਾ ਆਵੇ ਅਤੇ ਨਾ ਹੀ ਉਨਾਂ੍ਹ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਸਿਕਾਇਤ ਨਿਵਾਰਨ ਕਮੇਟੀਆਂ ਬਣਾਈਆਂ ਗਈਆਂ ਹਨ ਜਿਸ ਵਿਚ ਕਿਸਾਨ ਅਤੇ ਆੜ੍ਹਤੀਏ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ।
ਜ਼ਿਲ੍ਹਾ ਖੁਰਾਕ ‘ਤੇ ਸਪਲਾਈ ਕੰਟਰੋਲਰ ਸ੍ਰੀ ਏ.ਪੀ. ਸਿੰਘ ਨੇ ਦੱਸਿਆ ਕਿ  13 ਅਕਤੂਬਰ ਤੱਕ ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ਵਿਚ ਕੁੱਲ 58386 ਟਨ ਝੋਨੇ ਦੀ ਆਮਦ ਰਿਕਾਰਡ ਕੀਤੀ ਗਈ ਅਤੇ 48417 ਟਨ ਝੋਨਾ ਖਰੀਦਿਆ ਗਿਆ। ਪਿਛਲੇ ਸੀਜਨ ਦੌਰਾਨ 815585 ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।   13 ਅਕਤੂਬਰ ਤੱਕ ਪਨਗ੍ਰੇਨ ਨੇ 7387 ਟਨ, ਭਾਰਤੀ ਖੁਰਾਕ ਨਿਗਮ ਨੇ 4592 ਟਨ, ਮਾਰਕਫੈਡ 10016 ਟਨ, ਪੰਜਾਬ ਵੇਅਰ ਹਾਊਸ ਨੇ 3606 ਟਨ, ਪੰਜਾਬ ਐਗਰੋ ਨੇ 8199 ਟਨ, ਪਨਸਪ ਨੇ 11597 ਟਨ ਅਤੇ ਆੜ੍ਹਤੀਆਂ ਨੇ 3020 ਟਨ ਝੇਨੇ ਦੀ ਖਰੀਦ ਕੀਤੀ ਹੈ। ਝੋਨੇ ਦੀ ਖਰੀਦ ਬਠਿੰਡਾ, ਭੁੱਚੋ, ਗੋਨਿਆਣਾ,ਸੰਗਤ, ਰਾਮਪੁਰਾਫੂਲ, ਭਗਤਾ, ਮੌੜ, ਰਾਮਾਂਮੰਡੀ ਅਤੇ ਤਲਵੰਡੀ ਸਾਬੋ ਦੀਆਂ ਮੰਡੀਆਂ ਵਿਚ ਕੀਤੀ ਗਈ। ਪਨਗzzੇਨ ਨੂੰ 1258 ਟਨ, ਭਾਰਤੀ ਖਾਦ ਨਿਗਮ ਨੇ 1022 ਟਨ, ਮਾਰਕਫੈਡ 1198 ਟਨ, ਪੰਜਾਬ ਵੇਅਰ ਹਾਊਸ ਨੇ 856 ਟਨ, ਪੰਜਾਬ ਐਗਰੋ ਨੇ 1836 ਟਨ, ਪਨਸਪ ਨੇ 2709 ਟਨ ਅਤੇ ਆੜ੍ਹਤੀਆਂ ਨੇ 30 ਟਨ ਝੇਨੇ ਦੀ ਖਰੀਦ ਕੀਤੀ ਹੈ। ਝੋਨੇ ਦੀ ਖਰੀਦ ਬਠਿੰਡਾ, ਭੁੱਚੋ, ਗੋਨਿਆਣਾ, ਸੰਗਤ, ਰਾਮਪੁਰਾਫੂਲ, ਭਗਤਾ, ਮੌੜ, ਰਾਮਾਂਮੰਡੀ ਅਤੇ ਤਲਵੰਡੀ ਸਾਬੋ ਦੀਆਂ ਮੰਡੀਆਂ ਵਿਚ ਕੀਤੀ ਗਈ।    ਉਨਾਂ੍ਹ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ 178 ਖਰੀਦ ਕੇਂਦਰ ਬਣਾਏ ਗਏ ਹਨ ਜਿਸ ਵਿਚੋਂ ਲਗਭਗ 90 ਕੇਂਦਰਾਂ ਤੇ ਖਰੀਦ ਅਤੇ ਆਮਦ ਸ਼ੁਰੂ ਹੋ ਚੱਕੀ ਹੈ। ਬਾਕੀ ਰਹਿੰਦੇ ਕੇਂਦਰਾਂ ਵਿਖੇ ਜਦੋਂ ਆਮਦ ਸ਼ੁਰੂ ਹੋਵੇਗੀ ਅਤੇ ਤੁਰੰਤ ਖਰੀਦ ਸੁਰੂ ਕਰ ਦਿੱਤੀ ਜਾਵੇਗੀ । ਇਸ ਮੌਕੇ  ਐਸ.ਡੀ.ਐਮ.ਬਠਿੰਡਾ, ਦਮਨਜੀਤ  ਸਿੰਘ ਮਾਨ, ਜਿਲ੍ਹਾ ਟਰਾਂਸਪੋਰਟ ਅਫ਼ਸਰ ਲਤੀਫ ਅਹਿਮਦ, ਸਕੱਤਰ ਮਾਰਕਿਟ ਕਮੇਟੀ ਗੁਰਪਿਆਰ ਸਿੰਘ ਬਰਾੜ  ਅਤੇ ਹੋਰ ਅਫ਼ਸਰ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply