Friday, March 14, 2025
Breaking News

ਭਿੱਖੀਵਿੰਡ ਟੈਲੀਕਾਮ ਯੂਨੀਅਨ ਵਲੋਂ ਫੈਸਲਾ- ਗਲਤ ਤਰੀਕੇ ਨਾਲ ਸਿੰਮਾਂ ਵੇਚਣ ਲਈ ਕਹਿਣ ਵਾਲੇ ‘ਤੇ ਕਰਵਾਈ ਕਰਵਾਵਾਂਗੇ-ਕੰਡਾ

PPN120304

ਭਿੱਖੀਵਿੰਡ 12 ਮਾਰਚ (ਰਣਜੀਤ)-  ਭਿੱਖੀਵਿੰਡ ਟੈਲੀਕਾਮ ਯੂਨੀਅਨ ਦੀ ਮੀਟਿੰਗ ਯੂਨੀਅਨ ਪ੍ਰਧਾਨ ਪਲਵਿੰਦਰ ਸਿੰਘ ਕੰਡਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਟੈਲੀਕਾਮ ਦੁਕਾਨਦਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਾਰੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰੇਕ ਮੱਸਿਆ ਅਤੇ ਹੋਲੇ ਮਹੱਲੇ ਨੂੰ ਸਮਰਪਿਤ 16-17 ਤਰੀਕ ਨੂੰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਅਤੇ ਜੇ ਕੋਈ ਟੈਲੀਕਾਮ ਡਿਸਟੀਬਿਊਟਰ ਜਾਂ ਕੰਪਨੀ ਕਰਮਚਾਰੀ ਸਾਨੂੰ ਗਲਤ ਤਰੀਕੇ ਨਾਲ ਸਿੰਮਾਂ ਵੇਚਣ ਲਈ ਕਹੇਗਾ ਤਾਂ ਉਹ ਨਹੀ ਵੇਚਾਂਗੇ ਅਤੇ ਉਲਟਾ ਅਸੀ ਉਹਨਾਂ ‘ਤੇ ਬਣਦੀ ਕਨੂੰਨੀ ਕਾਰਵਾਈ ਕਰਵਾਂਵਾਗੇ।ਕੰਡਾ ਨੇ ਅੱਗੇ ਕਿਹਾ ਕਿ ਜੋ ਵੀ ਦੁਕਾਨਦਾਰ ਸਿੰਮਾਂ ਵੇਚਦਾ ਹੈ ਉਹ ਗ੍ਰਾਹਕ ਦੇ ਦਸਤਾਵੇਜ ਸਹੀ ਤਰੀਕੇ ਨਾਲ ਵੇਖੇ ਅਤੇ ਉਹ ਇਹ ਵੀ ਵੇਖੇ ਕਿ ਜੋ ਗ੍ਰਾਹਕ ਦਸਤਾਵੇਜ ਲਿਆਇਆ ਹੈ, ਉਹ ਖੁਦ ਉਸ ਦਾ ਹੀ ਹੈ ਤੇ ਅਸਲੀ ਹੈ।ਸਾਰੀ ਤਫਤੀਸ਼ ਤੋਂ ਬਾਅਦ ਹੀ ਸਿੰਮ ਦਿੱਤੀ ਜਾਵੇ । ਵੱਖ-ਵੱਖ ਦੁਕਾਨਦਾਰਾਂ ਕਿਹਾ ਕਿ ਸਾਡੀ ਫਲੈਕਸੀ ਦੀ ਜੋ ਕਮਿਸ਼ਨ ਸਾਨੂੰ ਦਿੱਤੀ ਜਾਂਦੀ ਹੈ ਉਹ ਬਹੁਤ ਘੱਟ ਹੈ, ਜਾਂ ਤਾ ਇਸ ਨੂੰ ਵਧਾਇਆ ਜਾਵੇ ਨਹੀ ਤਾਂ ਅਸੀ ਸਾਰੀਆਂ ਟੈਲੀਕਾਮ ਕੰਪਨੀਆਂ ਦਾ ਕੰਮ ਬੰਦ ਕਰ ਦਿਆਂਗੇ।ਇਸ ਮੌਕੇ ਸੋਨੂੰ ਟੈਲੀਕਾਮ, ਰਾਹੁਲ ਟੈਲੀਕਾਮ, ਸ਼ਿਵ ਟੈਲੀਕਾਮ, ਪਾਰਸ ਟੈਲੀਕਾਮ, ਚੰਦਨ ਟੈਲੀਕਾਮ, ਪੰਛੀ ਟੈਲੀਕਾਮ, ਮਾਂ ਲਕਸ਼ਮੀ ਟੈਲੀਕਾਮ, ਲਵ ਟੈਲੀਕਾਮ, ਓਮ ਟੈਲੀਕਾਮ, ਸਾਹਿਬ ਟੈਲੀਕਾਮ, ਮਲਹੋਤਰਾ ਟੈਲੀਕਾਮ, ਰਾਜਨ ਮਲਹੋਤਰਾ ਟੈਲੀਕਾਮ, ਰੋਹਿਤ ਟੈਲੀਕਾਮ, ਐਨ.ਐਸ ਟੈਲੀਕਾਮ, ਵਿੱਕੀ ਟੈਲੀਕਾਮ, ਗੁਰਕਰਨ ਟੈਲੀਕਾਮ, ਵਿਸ਼ਾਲ ਟੈਲੀਕਾਮ, ਜੈਪਾਲ ਟੈਲੀਕਾਮ, ਚੋਪੜਾ ਟੈਲੀਕਾਮ, ਲਵਿਸ਼ ਟੈਲੀਕਾਮ, ਮਾਨਵ ਟੈਲੀਕਾਮ, ਪਲਵਿੰਦਰ ਟੈਲੀਕਾਮ, ਅਰੋੜਾ ਟੈਲੀਕਾਮ, ਬਾਬਾ ਸ਼ਹੀਦ ਜੀ ਕਮਿਉਨੀਕੇਸ਼ਨ, ਬਾਬਾ ਦੀਪ ਸਿੰਘ ਜੀ ਟੈਲੀਕਾਮ, ਕੇ.ਐਸ ਟੈਲੀਕਾਮ, ਦੀਪ ਟੈਲੀਕਾਮ, ਜੀ.ਪੀ.ਆਰ.ਐਸ ਟੈਲੀਕਾਮ, ਮੋਬਾਇਲ ਵਰਲਡ ਟੈਲੀਕਾਮ, ਮੀਤ ਟੈਲੀਕਾਮ, ਫਰੈਂਡ ਟੈਲੀਕਾਮ, ਸੁਨੀਲ ਟੈਲੀਕਾਮ, ਬੰਟੀ ਟੈਲੀਕਾਮ ਖਾਲੜਾ ਅਤੇ ਆਰ ਐਸ ਟੈਲੀਕਾਮ ਆਦਿ ਦੁਕਾਨਦਾਰ ਹਾਜਰ ਸਨ।

 

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply