Monday, October 12, 2026

ਐਨ.ਜੀ.ਓ ਨੇ ਡੀ.ਸੀ ਸੰਗਰੂਰ ਨੂੰ ਜਿਲ੍ਹੇ ਦੀਆਂ ਖਾਮੀਆਂ ਸਬੰਧੀ ਦਿੱਤਾ ਮੰਗ ਪੱਤਰ

ਸੰਗਰੂਰ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੋਬਲ ਹੈਲਪਿੰਗ ਹੈਡਜ਼ ਫ਼ਾਉਡੇਂਸ਼ਨ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਜੀ ਨੂੰ ਮਿਲ ਕੇ

ਤਿੰਨ ਮੈਮੋਰੰਡਮ ਸੌਂਪੇ ਗਏ, ਜਿਹਨਾਂ ਵਿੱਚ ਜਿਲ੍ਹਾ ਸੰਗਰੂਰ ਵਿੱਚ ਹੀ ਕੇਂਦਰ ਸਰਕਾਰ ਦੀ ਆਯੂਸ਼ਮਾਨ ਗਰੀਬ ਯੋਜਨਾ ਤਹਿਤ ਕੁੱਝ ਕੁ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਵਲੋਂ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਅਤੇ ਹਸਪਤਾਲਾਂ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਨੂੰ ਗੁੰਮਰਾਹ ਕਰ ਰਹੇ ਹਨ, ਜੋ ਬੰਦ ਹੋਣਾ ਚਾਹੀਦਾ ਹੈ ਤੇ ਉਕਤ ਹਸਪਤਾਲਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
                 ਕੇਂਦਰ ਸਰਕਾਰ ਵਲੋਂ ਖੋਲ੍ਹੇ ਗਈ ਜਨਔਸ਼ਧੀ (ਜੈਨਰਿਕ) ਦਵਾਈ ਦੀ ਦੁਕਾਨ ਦਾ ਗੇਟ ਸੰਗਰੂਰ ਦੇ ਸਿਵਲ ਹਸਪਤਾਲ ਦੇ ਮੇਨ ਗੇਟ ਤੋਂ ਕਾਫੀ ਨੀਵਾਂ ਅਤੇ ਗਲਤ ਦਿਸ਼ਾ ਵਿੱਚ ਹੈ, ਜਿਥੇ ਆਮ ਲੋਕਾਂ ਦੀ ਪਹੁੰਚ ਨਹੀਂ ਪੈਂਦੀ ਜਿਸ ਕਾਰਨ ਆਮ ਤੇ ਗਰੀਬ ਲੋੜਵੰਦ ਲੋਕ ਸਸਤੀਆਂ ਦਵਾਈਆਂ ਤੋਂ ਵਾਂਝੇ ਰਹਿੰਦੇ ਹਨ।ਉਕਤ ਗੇਟ ਨੂੰ ਠੀਕ ਕੀਤਾ ਜਾਵੇ। ਬੀਤੀ ਮਿਤੀ 23 ਜੂਨ ਨੂੰ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੜਤਾਲ ਨੂੰ ਲੈ ਕੇ ਹਸਪਤਾਲਾਂ ਵਿੱਚ ਐਮਰਜੈਂਸੀ ਸਿਹਤ ਸਹੂਲਤਾਂ ਨੂੰ ਬੰਦ ਕੀਤਾ ਗਿਆ ਜਿਸ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ, ਅੱਗੇ ਤੋਂ ਅਜਿਹਾ ਨਾ ਹੋਣਾ ਯਕੀਨੀ ਬਣਾਇਆ ਜਾਵੇ ਆਗੂਆਂ ਨੇ ਦੱਸਿਆ ਕਿ ਡੀ.ਸੀ ਸਾਹਿਬ ਨੇ ਸਾਰੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
                  ਇਸ ਮੌਕੇ ਐਨ.ਜੀ.ਓ ਦੇ ਮੁੱਖ ਸੇਵਾਦਾਰ ਸਤਿੰਦਰ ਸੈਣੀ, ਨਵ-ਨਿਯੁੱਕਤ ਮੈਂਬਰ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਹੋਰ ਮੋਹਤਬਰ ਸੱਜਣ ਮੌਜ਼ੂਦ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …