ਸੰਗਰੂਰ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸਨਅਤ ਤੇ ਵਿਉਪਾਰ ਵਿੰਗ ਸੰਗਰੂਰ ਵਲੋਂ ਪੰਜਾਬ ਦੇ ਗਵਰਨਰ ਸਾਹਿਬ ਦੇ
ਨਾਮ ਡਿਪਟੀ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ।ਜਿਸ ਵਿੱਚ ਕੋਰੋਨਾ ਵਾਇਰਸ ਦੀ ਮਾਹਾਂਮਾਰੀ ਨੂੰ ਰੋਕਣ ਲਈ ਲੰਮੇ ਸਮੇਂ ਲਈ ਲਾਕ ਡਾਊਨ (ਕਰਫ਼ਿਊ) ਲਾਏ ਜਾਣ ਕਾਰਨ ਇੰਡਸਟਰੀ ਅਤੇ ਵਿਉਪਾਰ ਠੱਪ ਹੋੋ ਕੇ ਰਹਿ ਗਿਆ।ਇਸ ਨੂੰ ਦੁਬਾਰਾ ਪੈਰਾਂ ਸਿਰ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਮਦਦ ਕਰਨ ਦੀ ਬਜਾਏ ਹੋਰ ਬੋਝ ਪਾਇਆ ਜਾ ਰਿਹਾ ਹੈ।ਸ਼੍ਰੋਮਣੀ ਅਕਾਲੀ ਮੰਗ ਕਰਦਾ ਹੈ ਸਰਕਾਰ ਲਾਕ ਡਾਊਣ ਦੇ ਸਮੇਂ ਦਾ ਬਿਜਲੀ ਬਿੱਲ ਮਾਫ਼ ਕਰੇ, ਐਵਰੇਜ ਬਿੱਲਾਂ ਦੀ ਵਸੂਲੀ ਬੰਦ ਕਰੇ, ਇੰਡਸਟਰੀ ਅਤੇ ਦੁਕਾਨਦਾਰਾਂ ਦੇ ਮੁਲਾਜਮਾਂ ਦੀ ਤਨਖ਼ਾਹ ਦੇਵੇ, ਜੀ.ਐਸ.ਟੀ ਦਾ ਰਿਫ਼ੰਡ ਤੁਰੰਤ ਜਾਰੀ ਕਰੇ, ਪੈਟਰੋਲ ਡੀਜ਼ਲ ਤੇ ਲਾਇਆ ਸੈਸ ਵਾਪਸ ਲਵੇ, ਸਥਾਨਕ ਟੈਕਸਾਂ ਦਾ ਭਾਰ ਘਟਾਵੇ, ਪਰਵਾਸੀ ਮਜ਼ਦੂਰਾਂ ਨੂੰ ਵਾਪਸ ਬਲਾਵੇ, ਰਾਇਸ ਮਿਲਾਂ ਨੂੰ ਸਕਿਓਰਟੀ ਵਾਪਸ ਕਰੇ, ਬਾਰਦਾਨੇ ਦੀ ਪੇਮੈਂਟ ਜਾਰੀ ਕਰਨ ਲਈ ਰਾਜਪਾਲ ਸਾਹਿਬ ਸਰਕਾਰ ਨੂੰ ਹਦਾਇਤ ਕਰਨ।
ਇਸ ਮੌਕੇ ਹਰੀ ਸਿੰਘ ਪਰੀਤ ਕੰਬਾਇਨ ਹਲਕਾ ਇੰਚਾਰਜ਼ ਧੂਰੀ, ਵਿਨਰਜੀਤ ਸਿੰਘ ਖਡਿਆਲ ਬੁਲਾਰਾ ਸ਼ੋਮਣੀ ਅਕਾਲੀ ਦਲ, ਰਾਜਿੰਦਰ ਦੀਪਾ ਸੁਨਾਮ ਸਪੋਕਸਮੈਨ ਸ਼ੋਮਣੀ ਅਕਾਲੀ ਦਲ, ਰਵਿੰਦਰ ਸਿੰਘ ਚੀਮਾ ਸਾਬਕਾ ਵਾਇਸ ਚੇਅਰਮੈਨ ਮੰਡੀ ਬੋਰਡ ਅਤੇ ਹੋਰ ਸਨਅਤਕਾਰ ਵਿਉਪਾਰੀ ਆਗੂ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media